
ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਜਥੇਬੰਦੀ , ਪੰਜਾਬ (
ਪ੍ਰਾਇਮਰੀ ਕਾਡਰ )ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਵੱਲੋਂਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਚਿੱਠੀ ਲਿੱਖ ਕੇ ਪਿਛਲੇ ਤਿੰਨ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸਿਆ ਦੀਆਂ ਤਰੱਕੀਆਂ ਨਾ ਹੋਣ ਅਤੇ ਅਧਿਆਪਕ ਵੀਹ- ਵੀਹ ਸਾਲ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ – ਵੱਖ ਵਿਸ਼ੇ ਹਿੰਦੀ , ਪੰਜਾਬੀ , ਅੰਗਰੇਜ਼ੀ , ਗਣਿਤ , ਫਿਜੀਕਲ ਐਜੂਕੇਸ਼ਨ , ਸੰਸਕ੍ਰਿਤ , ਸਾਇੰਸ ਆਦਿ ਦੀਆਂ ਤਰੱਕੀਆ ਤੋਂ ਬਝੇ ਹਨ । ਉਹਨਾਂ ਨੇ ਇਸ ਚਿੱਠੀ ਦੱਸਿਆ ਕਿ ਇਨ੍ਹਾਂ ਤਰੱਕੀਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਸਕੱਤਰ ਦੇ ਬਦਲਣ ਤੋਂ ਬਾਅਦ ਇਹ ਕੰਮ ਰੁਕ ਗਿਆ ਹੈ। ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਨੇ ਚਿੱਠੀ ਰਾਹੀਂ ਬੇਨਤੀ ਕਰਕੇ ਅਪੀਲ ਕੀਤੀ ਕਿ ਨਵੇਂ ਸਿੱਖਿਆ ਸਕੱਤਰ ਨੂੰ ਤੁਰੰਤ ਤਰੱਕੀਆਂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ।