ਮਹਾਰਾਜਾ ਅਗਰਸੇਨ ਜੈਅੰਤੀ ਮੌਕੇ ਸ਼੍ਰੀ ਹਰਿਨਾਮ ਸੰਕੀਰਤਨ 10 ਅਕਤੂਬਰ ਨੂੰ ਹੋਵੇਗਾ – ਮਹੇਸ਼ ਗੁਪਤਾ

0
239

  • Google+

 

ਜਲੰਧਰ (ਰਾਕੇਸ਼ ਕੁਮਾਰ):

ਅਗਰਵਾਲ ਸੰਮੇਲਨ ਪੰਜਾਬ ਵਲੋਂ ਮਹਾਰਾਜਾ ਅਗਰਸੇਨ ਦੀ ਜੈਅੰਤੀ ਸਬੰਧੀ ਸ਼੍ਰੀ ਹਰਿਨਾਮ ਸੰਕੀਰਤਨ 10 ਅਕਤੂਬਰ ਨੂੰ ਸ੍ਰੀ ਰਾਧਾਕ੍ਰਿਸ਼ਨ ਚੈਤਨਿਆ ਮਹਾਂਪ੍ਰਭੂ ਮੰਦਿਰ ਕੈਨਾਲ ਇੰਡਸਟੀਅਲ ਕੰਪਲੈਕਸ, ਬਾਬਾ ਬਾਲਕ ਨਾਥ ਨਗਰ ਮਕਸੂਦਾਂ ਬਾਈਪਾਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਅਗਰਵਾਲ ਸੰਮੇਲਨ ਪੰਜਾਬ ਦੇ ਪ੍ਰਧਾਨ ਮਹੇਸ਼ ਗੁਪਤਾ ਨੇ ਦੱਸਿਆ ਕਿ ਇਹ ਸਮਾਗਮ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੋਵੇਗਾ, ਜਿਸ ਵਿੱਚ ਸ੍ਰੀ ਰਾਧੇ ਕ੍ਰਿਸ਼ਨ ਸੰਕੀਰਤਨ ਮੰਡਲੀ ਵਲੋਂ ਸੁਭਾਸ਼ ਗੁਪਤਾ, ਬਿਮਲ ਅਤੇ ਤਰੁਣ ਤਾਇਲ ਹਾਜ਼ਰੀ ਭਰਨਗੇ।

ਮਹੇਸ਼ ਗੁਪਤਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਗਰਵਾਲ ਸੰਮੇਲਨ ਦੇ ਇੰਚਾਰਜ ਬੁਧਿਸ਼ ਅਗਰਵਾਲ, ਜਨਰਲ ਸਕੱਤਰ ਨਿਸ਼ਾ, ਵਿਨੋਦ ਬਾਂਸਲ ਅਤੇ ਨਿਸ਼ਾ ਅਗਰਵਾਲ ਪ੍ਰਧਾਨ ਮਹਿਲਾ ਵਿੰਗ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ

LEAVE A REPLY