ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ

0
182

*ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।*
*ਜਥੇਬੰਦੀ ਵੱਲੋਂ ਜੂਮ ਤੇ ਮੀਟਿੰਗ ਕਰਕੇ ਲਿਆ ਫੈਸਲਾ :ਭਗਵੰਤ ਭਟੇਜਾ*
*15 ਅਕਤੂਬਰ ਤੱਕ ਮਾਣਯੋਗ ਮੁੱਖ ਮੰਤਰੀ ਪੰਜਾਬ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਪ੍ਰਸ਼ਾਸਨ ਨੇ ਦਿੱਤਾ ਸੀ ਭਰੋਸਾ :ਸਤਿੰਦਰ ਦੁਆਬਿਆ*
*ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ,ਪਰਖ ਕਾਲ 2 ਸਾਲ ਅਤੇ ਬਦਲੀਆ ਘਰਾਂ ਦੇ ਨਜਦੀਕ ਕਰਨ ਦੀ ਮੰਗ:ਰਾਕੇਸ ਬਰੇਟਾ*
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵਲੋਂ ਆਪਣੀਆਂ ਜਾਇਜ ਮੰਗਾਂ ਸਬੰਧੀ 7 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੋਨ ਸੰਦੇਸ਼ ਤੇ ਮੀਟਿੰਗ ਕਰਾਉਣ ਉਪਰੰਤ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਦਾ ਸੁਨੇਹਾ ਨਹੀਂ ਆਇਆ ਜਥੇਬੰਦੀ ਪੰਜਾਬ ਵੱਲੋਂ 17 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵੱਡੇ ਪੱਧਰ ਤੇ ਰੋਸ ਮਾਰਚ ਕੀਤਾ ਜਾਵੇਗਾ। ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਦੂਰ ਦੁਰਾਡੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਘਰਾਂ ਦੇ ਨੇਡ਼ੇ ਬਦਲੀਆ ਕਰਨ, ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆ ਕਰਨ,ਤਨਖਾਹ ਕਮਿਸਨ ਨਾਲ ਸਬੰਧਿਤ ਮਸਲੇ ਆਦਿ ਅਹਿਮ ਮੁੱਦਾ ਹੋਵੇਗਾ।

 

  • Google+
ਜਥੇਬੰਦੀ ਵੱਲੋਂ ਰਗਵਿੰਦਰ ਸਿੰਘ ਧੂਲਕਾ ,ਸਤਿੰਦਰ ਸਿੰਘ ਦੁਆਬੀਆ ,ਭਗਵੰਤ ਭਟੇਜਾ ,ਕੁਲਦੀਪ ਲੁਧਿਆਣਾ ,ਸਰਬਜੀਤ ਤੂਰ , ਜਸਨਦੀਪ ਕੁਲਾਣਾ,ਬਲਵਿੰਦਰ ਹਾਕਮਵਾਲਾ, ਕਮਲ ਗੋਇਲ ਸੰਗਰੂਰ, ਲਖਵੀਰ ਸਿੰਘ ਸੰਗਰੂਰ ,ਪਰਮਜੀਤ ਸਿੰਘ ਤਲਵੰਡੀ ਸਾਬੋ ,ਪ੍ਰਿੰਸ ਸੰਗਰੂਰ ਆਦਿ ਅਧਿਆਪਕ ਆਗੂਆ ਦੀਆਂ ਡਿਊਟੀਆ ਲਗਾ ਦਿੱਤੀਆਂ ਹਨ।

LEAVE A REPLY