ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਸਬੰਧੀ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

0
460

ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਸਬੰਧੀ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।
ਜੂਮ ਮੀਟਿੰਗ ਵਿੱਚ ਲਿਆ ਸੈਕੜੇ ਸਾਥੀਆਂ ਨੇ ਭ‍ਾਗ :ਭਗਵੰਤ ਭਟੇਜਾ
15 ਅਕਤੂਬਰ ਤੱਕ ਮਾਣਯੋਗ ਮੁੱਖ ਮੰਤਰੀ ਪੰਜਾਬ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਪ੍ਰਸ਼ਾਸਨ ਨੇ ਦਿੱਤਾ ਸੀ ਭਰੋਸਾ :ਸਤਿੰਦਰ ਦੁਆਬਿਆ
ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਅਤੇ ਬਦਲੀਆ ਘਰਾਂ ਦੇ ਨਜਦੀਕ ਕਰਨ ਦੀ ਮੰਗ:ਰਕੇਸ ਕੁਮਾਰ ਚੋਟੀਆ
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵਲੋਂ ਆਪਣੀਆਂ ਜਾਇਜ ਮੰਗਾਂ ਸਬੰਧੀ 7 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੋਨ ਸੰਦੇਸ਼ ਤੇ ਮੀਟਿੰਗ ਕਰਾਉਣ ਉਪਰੰਤ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਦਾ ਸੁਨੇਹਾ ਨਹੀਂ ਆਇਆ ਜਥੇਬੰਦੀ ਪੰਜਾਬ ਵੱਲੋਂ 17 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵੱਡੇ ਪੱਧਰ ਤੇ ਰੋਸ ਮਾਰਚ ਕੀਤਾ ਜਾਵੇਗਾ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਦੂਰ ਦੁਰਾਡੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਘਰਾਂ ਦੇ ਨੇਡ਼ੇ ਬਦਲੀਆ ਕਰਨ, ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆ ਕਰਨ,ਤਨਖਾਹ ਕਮਿਸਨ ਨਾਲ ਸਬੰਧਿਤ ਮਸਲੇ ਆਦਿ ਅਹਿਮ ਮੁੱਦਾ ਹੋਵੇਗਾ।
ਜਥੇਬੰਦੀ ਦੇ ਸੂਬਾ ਸਰਪ੍ਰਸਤ ਲਖਵੀਰ ਸਿੰਘ ਸੰਗਰੂਰ ਨੇ ਕਿਹਾ ਕੇ ਪਰਖ ਕਾਲ ਮੁੱਦਾ ਕਰਾਵਾਗੇ ਹੱਲ,ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਦੀ ਨਿਰਾਸਤਾ ਹੋਵੇਗੀ ਜਲਦੀ ਦੂਰ
ਸਾਥੀ ਦਵਿੰਦਰ ਸਿੰਘ ਜਲੰਧਰ ਨੇ ਕਿਹਾ ਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਕਰਨ ਤੋਂ ਪਹਿਲਾ ਵੱਖ ਵੱਖ ਵਿਸਿ‍ਆ ਦੀਆਂ ਪੋਸਟਾ ਸਪੱਸਟ ਹੋਣ।
ਸਾਥੀ ਰਾਕੇਸ ਕੁਮਾਰ ਚੋਟੀਆਂ ਨੇ ਕਿਹਾ ਕੇ ਸਾਰੇ ਸਾਥੀ 17 ਅਕਤੂਬਰ ਨੂੰ ਖਰੜ ਜਰੂਰ ਪਹੁੰਚੋ
ਸਾਥੀ ਸਤਿੰਦਰ ਦੁਆਬੀਆ ਨੇ ਕਿਹਾ ਕੇ ਅਸੀਂ ਪਾਰਟ ਟਾਇਮ ਸਵੀਪਰ ਦੀਆਂ ਪੋਸਟਾ ਅਤੇ 1904 ਹੈਡ ਟੀਚਰ ਦੀਆਂ ਪੋਸਟਾ ਦਾ ਮਸਲਾ ਲੱਗਭਗ ਹੋਇਆ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵਿੱਚ ਹੱਲ
ਜਥੇਬੰਦੀ ਵੱਲੋਂ ਰਗਵਿੰਦਰ ਸਿੰਘ ਧੂਲਕਾ ,ਸਤਿੰਦਰ ਸਿੰਘ ਦੁਆਬੀਆ ,ਭਗਵੰਤ ਭਟੇਜਾ ,ਕੁਲਦੀਪ ਲੁਧਿਆਣਾ ,ਸਰਬਜੀਤ ਤੂਰ , ਜਸਨਦੀਪ ਕੁਲਾਣਾ,ਬਲਵਿੰਦਰ ਹਾਕਮਵਾਲਾ, ਕਮਲ ਗੋਇਲ ਸੰਗਰੂਰ, ਲਖਵੀਰ ਸਿੰਘ ਸੰਗਰੂਰ ,ਪਰਮਜੀਤ ਸਿੰਘ ਤਲਵੰਡੀ ਸਾਬੋ ,ਪ੍ਰਿੰਸ ਸੰਗਰੂਰ ਆਦਿ ਅਧਿਆਪਕ ਆਗੂਆ ਦੀਆਂ ਡਿਊਟੀਆ ਲਗਾ ਦਿੱਤੀਆਂ ਹਨ।

LEAVE A REPLY