ਪ੍ਰਾਇਮਰੀ ਅਧਿਆਪਕਾਂ ਦੀਆਂ ਚੱਲ ਰਹੀਆਂ ਭਰਤੀਆਂ ਦੀਵਾਲੀ ਤੱਕ ਪੂਰੀਆਂ ਕਰਨ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

0
172
  • ਪ੍ਰਾਇਮਰੀ ਅਧਿਆਪਕਾਂ ਦੀਆਂ ਚੱਲ ਰਹੀਆਂ ਭਰਤੀਆਂ ਦੀਵਾਲੀ ਤੱਕ ਪੂਰੀਆਂ ਕਰਨ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ
    ਭਰਤੀ ਦੇ ਨਾਲ ਬਦਲੀ ਦਾ ਹੱਕ ਵੀ ਹਰੇਕ ਅਧਿਆਪਕ ਨੂੰ ਮਿਲੇ:ਲਵਨੀਸ ਗੋਇਲ
    ਪਿਛਲੇ ਸਾਲ ਤੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਚੱਲ ਰਹੀਆਂ ਭਰਤੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਸਿਲੈਕਟ ਹੋਏ ਅਧਿਆਪਕ ਹਰ ਰੋਜ਼ ਆਪਣੇ ਨਿਯੁਕਤੀ ਪੱਤਰ ਉਡੀਕਦੇ ਹਨ। ਬਹੁਤੇ ਅਧਿਆਪਕਾਂ ਦੀਆਂ ਤਾਂ ਵਿਆਹ ਦੀਆਂ ਉਮਰਾਂ ਨਿਯੁਕਤੀ ਪੱਤਰ ਉਡੀਕ ਦਿਆਂ ਲੰਘਣ ਕਿਨਾਰੇ ਹਨ ।ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ 2364 ਅਤੇ 6635 ਪ੍ਰਾਇਮਰੀ ਅਧਿਆਪਕਾਂ ਦੀਆਂ ਦੋਨੋਂ ਭਰਤੀਆਂ ਦੀਵਾਲੀ ਤੱਕ ਪੂਰੀਆਂ ਕੀਤੀਆਂ ਜਾਣ ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਅਧਿਆਪਕਾਂ ਨੂੰ ਉਡੀਕ ਰਹੇ ਹਨ । ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਨਦੀਪ ਕੁਲਾਣਾ ਨੇ ਕਿਹਾ ਕਿ ਇਨ੍ਹਾਂ ਭਰਤੀਆਂ ਨਾਲ ਸਰਕਾਰੀ ਸਕੂਲਾਂ ਵਿੱਚ ਫਿਰ ਰੌਣਕਾ ਪਰਤਣਗੀਆ ਅਤੇ ਬੱਚਿਆ ਨੂੰ ਯੋਗ ਅਧਿਆਪਕ ਮਿਲਣਗੇ। ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਹਰੇਕ ਬੱਚੇ ਨੂੰ ਹੱਕ ਹੈ ਕਿ ਉਸ ਲਈ ਸਕੂਲ ਵਿੱਚ ਅਧਿਆਪਕ ਜਰੂਰ ਹੋਵੇ।ਜਥੇਬੰਦੀ ਵੱਲੋਂ ਅੱਜ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਵੱਲੋਂ ਪੁਰਜ਼ੋਰ ਮੰਗ ਹੈ ਕਿ ਪੰਜਾਬ ਭਰ ਦੇ ਸਮੁੱਚੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਉਹ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ।ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਬਾਕੀ ਅਧਿਆਪਕਾਂ ਦੀਆਂ ਬਦਲੀਆਂ ਵੀ ਉਨ੍ਹਾਂ ਦੇ ਘਰਾਂ ਦੇ ਨੇਡ਼ੇ ਕੀਤੀਆਂ ਜਾਣ।

LEAVE A REPLY