ਨਾ ਰਾਸ਼ਨ ਆਇਆ ਨਾ ਪੈਸਾ ਮਿੱਡ ਡੇ ਮੀਲ ਨੇ ਚੱਕੀਆ ਦੇ ਕਰਜਈ ਬਣਾਏ ਅਧਿਆਪਕ :ਅਮਨਦੀਪ ਸਰਮਾ

0
181

 

  • Google+

ਨਾ ਰਾਸ਼ਨ ਆਇਆ ਨਾ ਪੈਸਾ ਮਿੱਡ ਡੇ ਮੀਲ ਨੇ ਚੱਕੀਆ ਦੇ ਕਰਜਈ ਬਣਾਏ ਅਧਿਆਪਕ :ਅਮਨਦੀਪ ਸਰਮਾ।

 

  • Google+

ਸਮੇਂ ਸਿਰ ਮਿਲੇ ਰਾਸੀ ਅਤੇ ਰਾਸਣ :ਜੋਗਿੰਦਰ ਸਿੰਘ ਲਾਲੀ
ਮਸਲਾ ਹੱਲ ਨਾ ਹੋਇਆ ਤਾਂ ਕਰਾਗੇ ਮਿਡ ਡੇ ਮੀਲ ਬੰਦ :ਬੱਛੋਆਣਾ
ਬਿਊਰੋ (ਸੁਖਵਿੰਦਰ):- ਪਿਛਲੇ ਦੋ ਤਿੰਨ ਮਹੀਨਿਆਂ ਤੋਂ ਮਿਡ ਡੇ ਮੀਲ ਸਕੀਮ ਤਹਿਤ ਬੱਚਿਆਂ ਲਈ ਜਾਰੀ ਹੋਣ ਵਾਲੀ ਗਰਾਂਟ ,ਕਣਕ ਅਤੇ ਚਾਵਲ ਨਾ ਆਉਣ ਕਾਰਨ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ।ਮਿਡ ਡੇ ਮੀਲ ਇੰਚਾਰਜ ਅਤੇ ਸਕੂਲ ਮੁਖੀ ਰਾਸਣ ਉਧਾਰ ਲਿਆ ਲਿਆ ਕੇ ਥੱਕ ਚੁੱਕੇ ਹਨ। ਲੱਖਾਂ ਦੀ ਗਿਣਤੀ ਵਿੱਚ ਵਿਭਾਗ ਵੱਲ ਸਕੂਲਾਂ ਦੇ ਪੈਸੇ ਪੈਡਿੰਗ ਖੜ੍ਹੇ ਹਨ।ਕਣਕ ਅਤੇ ਚਾਵਲ ਨਾ ਹੋਣ ਕਾਰਣ ਸਕੂਲ ਮੁਖੀਆਂ ਦਾ ਬੁਰਾ ਹਾਲ ਹੋਇਆ ਹੈ। ਹੁਣ ਤਾਂ ਚੱਕੀਆਂ ਵਾਲਿਆਂ ਨੇ ਵੀ ਆਟਾ ਉਧਾਰ ਦੇਣ ਤੋਂ ਜੁਆਬ ਦੇਣਾ ਸ਼ੁਰੂ ਕਰ ਦਿੱਤਾ ਹੈ ।ਚਾਵਲ ਨਾ ਹੋਣ ਕਾਰਨ ਦੁਕਾਨਾਂ ਤੋਂ ਚਾਵਲ ਲੈ ਲੈ ਕੇ ਰੋਜ਼ਾਨਾ ਖਾਣਾ ਬਣਾਉਣਾ ਕਾਫੀ ਔਖਾ ਹੋਇਆ ਪਿਆ ਹੈ।ਵੱਡੇ ਸਕੂਲਾਂ ਦਾ ਲਗਪਗ ਤੀਹ ਹਜ਼ਾਰ ਰੁਪਏ ਅਤੇ ਛੋਟੇ ਸਕੂਲਾਂ ਦਾ ਦਸ ਤੋਂ ਵੀਹ ਰੁਪਏ ਸਰਕਾਰ ਵੱਲ ਪੈਂਡਿੰਗ ਬਕਾਇਆ ਖਡ਼੍ਹਾ ਹੈ ਅਤੇ ਨਵੇਂ ਮਹੀਨੇ ਦੇ ਲਈ ਇਨ੍ਹਾਂ ਸਕੂਲਾਂ ਨੂੰ ਘੱਟੋ ਘੱਟ ਪੰਦਰਾਂ ਪੰਦਰਾਂ ਹਜ਼ਾਰ ਰੁਪਏ ਦੀ ਹੋਰ ਜ਼ਰੂਰਤ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਣਕ ਅਤੇ ਚਾਵਲ ਰਾਸ਼ੀ ਸਰਕਾਰੀ ਸਕੂਲਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਉਧਾਰ ਰਾਸੀ ਵਾਪਿਸ ਕੀਤੀ ਜਾ ਸਕੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਜੇਕਰ ਪੰਜਾਬ ਭਰ ਵਿੱਚ ਰਾਸ਼ੀ ਜਲਦੀ ਨਹੀਂ ਹੁੰਦੀ ਤਾਂ ਉਹ ਮਜਬੂਰਨ ਇਸ ਸਕੀਮ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ ।

LEAVE A REPLY