ਸਰਕਾਰੀ ਭਰਤੀਆਂ ਵਿੱਚ ਤੇਜ਼ੀ ਲਿਆਉਣ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

0
327

ਸਰਕਾਰੀ ਭਰਤੀਆਂ ਵਿੱਚ ਤੇਜ਼ੀ ਲਿਆਉਣ ਦੀ ਮੰਗ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਭਰਤੀਆ ਦੇ ਉਡੀਕ ਕਰਦੇ ਲੰਘ ਰਹੀਆਂ ਨੇ ਵਿਆਹ ਦੀਆਂ ਉਮਰਾ:ਰਾਕੇਸ ਬਰੇਟਾ
ਰਿਫਲੈਕਸ਼ਨ ਬਿਊਰੋ :-  ਪਿਛਲੇ ਛੇ ਮਹੀਨਿਆਂ ਤੋਂ ਸਰਕਾਰੀ ਭਰਤੀਆਂ ਦੀਆਂ ਅਸਾਮੀਆਂ ਦੀਆਂ ਪੋਸਟਾਂ ਅਪਲਾਈ ਕਰਨ ਦਾ ਇਸਤਿਹਾਰ ਆ ਰਿਹਾ ਹੈ ਪਰੰਤੂ ਕਦੇ ਪੇਪਰ ਲੀਕ ਹੋਣ ਕਾਰਨ, ਅਦਾਲਤਾਂ ਦੇ ਫ਼ੈਸਲਿਆਂ ਕਾਰਨ ਜਾਂ ਵਿਭਾਗਾਂ ਦਿ ਹੌਲੀ ਕਾਰਗੁਜ਼ਾਰੀ ਕਾਰਨ ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਉਡੀਕ ਵਿੱਚ ਆਪਣੀਆਂ ਉਮਰਾਂ ਲੰਮੀਆਂ ਕਰ ਰਹੇ ਹਨ ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਰਕੇਸ ਕੁਮਾਰ ਬਰੇਟਾ,ਸੂਬਾ ਮੀਤ ਪ੍ਰਧਾਨ ਜਸਨਦੀਪ ਕੁਲਾਣਾ ਨੇ ਕਿਹਾ ਕੇ ਸਿੱਖਿਆ ਵਿਭਾਗ ਵਿੱਚ ਤਿੰਨ ਵੱਡੀਆਂ ਭਰਤੀਆ 2364 ,6635 ਈ ਟੀ ਟੀ ,8393 ਐਨ ਟੀ ਟੀ ਭਰਤੀਆਂ ਵਿਚਾਰੀ ਅਧੀਨ ਹਨ ਪਿਛਲੇ ਇੱਕ ਸਾਲ ਤੋਂ 2364 ਅਧਿਆਪਕਾਂ ਦੀ ਭਰਤੀ ਪੂਰੀ ਹੋ ਚੁੱਕੀ ਹੈ ਪ੍ਰੰਤੂ ਅਦਾਲਤ‍‍ਾ ਦੇ ਫੈਸਲਿਆ ਕਾਰਨ ਅੱਜ ਤਕ ਉਨ੍ਹਾਂ ਨੂੰ ਹਾਜ਼ਰ ਨਹੀਂ ਕਰਵਾਇਆ ਗਿਆ। ਜਥੇਬੰਦੀ ਵੱਲੋਂ ਮੰਗ ਕੀਤੀ ਕਿ 2364 ਅਤੇ 6635 ਅਧਿਆਪਕਾਂ ਦੀ ਭਰਤੀ ਦੇ ਨਿਯੁਕਤੀ ਪੱਤਰ ਦੀਵਾਲੀ ਤੱਕ ਅਤੇ ਪ੍ਰੀ- ਪ੍ਰਾਇਮਰੀ ਪੋਸਟਾਂ ਦੇ ਨਿਯੁਕਤੀ ਪੱਤਰ ਨਵੰਬਰ ਮਹੀਨੇ ਵਿੱਚ ਦਿੱਤੇ ਜਾਣ ਤਾਂ ਜੋ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੇ ਪੱਧਰ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਵੱਖ -ਵੱਖ ਮਹਿਕਮਿਆਂ ਦੀਆਂ ਖਾਲੀ ਪਈਆਂ ਪੋਸਟਾਂ ਦੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਨਵੰਬਰ ਮਹੀਨੇ ਵਿਚ ਸਾਰੀਆਂ ਭਰਤੀਆਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਪਿਛਲੇ ਪੰਜ ਸਾਲ ਤੋਂ ਰੁਜ਼ਗਾਰ ਦੀ ਉਡੀਕ ਕਰ ਰਹੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ -ਘਰ ਰੁਜ਼ਗਾਰ ਦੇ ਵਾਧੇ ਨਾਲ ਪੰਜਾਬ ਵਿੱਚ ਸਰਕਾਰ ਲੈ ਕੇ ਆਈ ਸੀ ਜਿਸ ਦਾ ਅੱਜ ਚੋਣ ਮੈਨੀਫੈਸਟੋ ਅਨੁਸਾਰ ਵਾਅਦਾ ਪੂਰਾ ਕਰਨਾ ਦਾ ਸਮਾਂ ਹੈ। ਉਨ੍ਹਾਂ ਤੁਰੰਤ ਸਾਰੀਆ ਭਰਤੀਆ ਪੂਰੀਆਂ ਕਰਨ ਦੀ ਮੰਗ ਕੀਤੀ ।

LEAVE A REPLY