2364 ਅਧਿਆਪਕਾਂ ਦੀ ਭਰਤੀ ਦਿਵਾਲੀ ਤੱਕ ਕਰੇ ਸਰਕਾਰ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ

0
162

2364 ਅਧਿਆਪਕਾਂ ਦੀ ਭਰਤੀ ਦਿਵਾਲੀ ਤੱਕ ਕਰੇ ਸਰਕਾਰ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ ।
ਅਦਾਲਤਾਂ ਦੇ ਸਾਰੇ ਕੇਸ ਲੱਗਭਗ ਖਤਮ ਫੈਸਲਾ ਰਿਜਰਵ ਰੱਖਿਆ ਗਿਆ:ਗੁਰਜੰਟ ਸਿੰਘ ਬੱਛੋਆਣਾ
ਦੀਵਾਲੀ ਤੇ ਸਾਡੇ ਘਰਾਂ ਵਿੱਚ ਜਗਣ ਖੁਸੀ ਦੇ ਦੀਵੇ :ਹਰਦੀਪ ਮੱਲ ਸਿੰਘ ਵਾਲਾ
ਪਿਛਲੇ ਇੱਕ ਸਾਲ ਤੋਂ ਆਪਣੀਆਂ ਨੌਕਰੀਆਂ ਦੀ ਉਡੀਕ ਕਰ ਰਹੇ 2364 ਅਧਿਆਪਕਾਂ ਨੂੰ ਦਿਵਾਲੀ ਤੱਕ ਭਰਤੀ ਹੋਣ ਦੀ ਆਸ ਬੱਝੀ ਹੈ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕਾਂ ਦੀ ਉਡੀਕ ਸਰਕਾਰੀ ਸਕੂਲ ਦੇ ਬੱਚੇ ਕਰ ਰਹੇ ਹਨ ਪ੍ਰੰਤੂ ਅਦਾਲਤਾਂ ਦੇ ਫੈਸਲਿਆ ਦੇ ਕਾਰਨ ਇਹ ਭਰਤੀ ਨੂੰ ਰੁਕੇ ਇੱਕ ਸਾਲ ਦਾ ਸਮਾਂ ਹੋ ਗਿਆ ਜਿਸ ਤੇ ਕੱਲ ਅਦਾਲਤ ਵਿੱਚ ਸਾਰੇ ਕੇਸ ਰਿਜਰਵ ਹੋ ਗਏ ਹਨ।ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।ਜਥੇਬੰਦੀ ਪੰਜਾਬ ਦੇ ਉੱਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਇਨ੍ਹਾਂ

  • Google+
ਅਧਿਆਪਕਾਂ ਦੀ ਭਰਤੀ ਕਾਰਨ ਅਧਿਆਪਕਾਂ ਦੀਆਂ ਬਦਲੀਆਂ ਅਤੇ ਤਰੱਕੀਆਂ ਪ੍ਰਭਾਵਿਤ ਹੋ ਰਹੀਆਂ ਹਨ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕ ਤੱਰਕੀਆਂ ਉਡੀਕ ਰਹੇ ਹਨ।ਜਥੇਬੰਦੀ ਵੱਲੋਂ ਮੰਗ ਕੀਤੀ ਹੈ ਕਿ ਦੀਵਾਲੀ ਦਾ ਇੰਨ੍ਹਾਂ ਅਧਿਆਪਕਾਂ ਦੀ ਭਰਤੀ ਦਾ ਪ੍ਰੋਸੀਜ਼ਰ ਪੂਰਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਅਧਿਆਪਕਾਂ ਦੇ ਘਰਾਂ ਵਿੱਚ ਵੀ ਖ਼ੁਸ਼ੀ ਦੇ ਦੀਵੇ ਵਲ ਸਕਣ।

LEAVE A REPLY