ਮੁੱਖ ਅਧਿਆਪਕ ਜਥੇਬੰਦੀ ਵੱਲੋਂ 13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਅਮਨਦੀਪ ਸਰਮਾ

0
444

ਮੁੱਖ ਅਧਿਆਪਕ ਜਥੇਬੰਦੀ ਵੱਲੋਂ 13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਅਮਨਦੀਪ ਸਰਮਾ  ਸੂਬਾ ਪ੍ਰਧਾਨ ਪੰਜਾਬ।
ਅਧਿਆਪਕਾਂ, ਮਿੱਡ ਡੇ ਮੀਲ ਵਰਕਰਾਂ, ਆਂਗਣਵਾਡ਼ੀ ਵਰਕਰਾਂ ਵੱਡੇ ਪੱਧਰ ਤੇ ਕਰਨਗੀਆ ਸਮੂਲੀਅਤ:ਹੀਰਾ ਲਾਲ ਫਰੀਦਕੇ
ਹਰੇਕ ਮੁਲਾਜ਼ਮ ਨੂੰ ਘੱਟੋ ਘੱਟ ਜਿਊਣ ਜੋਗੀ ਤਨਖਾਹ ਜ਼ਰੂਰ ਮਿਲੇ ਸਤਿੰਦਰ ਸਿੰਘ ਦੁਆਬੀਆ
ਪੇ ਕਮਿਸ਼ਨ ਸਬੰਧੀ ਮੰਗਾ ਨੂੰ ਲੈ ਕੇ ਪੰਜਾਬ ਯੂ ਟੀ ਇੰਪਲਾਈਜ਼ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਲੈ ਕੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 13 ਨਵੰਬਰ ਨੂੰ ਬਠਿੰਡਾ ਵਿਖੇ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਅੱਜ ਬਠਿੰਡਾ ,ਮਾਨਸਾ ਸਮੇਤ ਪੂਰੇ ਪੰਜਾਬ ਭਰ ਦੇ ਸਕੂਲ ਮੁਖੀ ਮੁਖੀਆਂ ਦੀਆਂ 13 ਨਵੰਬਰ ਦੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਭਾਗ ਲੈਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾਂ ਵਿੱਚ ਕੰਮ ਕਰਦੀਆਂ ਮਿੱਡ ਡੇ ਮੀਲ ਵਰਕਰਾਂ ,ਪਾਰਟ ਟਾਇਮ ਸਵੀਪਰਾ ਦੀ ਘੱਟੋ ਘੱਟ ਉਜਰਿਤ ਤਨਖਾਹ,ਪੇ ਕਮਿਸਨ ਗੁਣਾਕ 2.72 ,ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕਾ ਨੂੰ ਪ੍ਰਬੰਧਕੀ ਭੱਤੇ ਸਬੰਧੀ ਅਤੇ ਤਨਖਾਹ ਕਮਿਸ਼ਨ ਦੇ ਮਸਲਿਆਂ ਸਬੰਧੀ ਵੱਡੀ ਗਿਣਤੀ ਵਿਚ ਅਧਿਆਪਕ 13 ਨਵੰਬਰ ਨੂੰ ਬਠਿੰਡਾ ਪਹੁੰਚ ਰਹੇ ਹਨ। ਜਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਰਘਵੀਰ ਸਿੰਘ ਬਠਿੰਡਾ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਦੀਆਂ ਡਿਓਢੀਆਂ ਇਸ ਸੰਬੰਧੀ ਲਗਾ ਦਿੰਦੀਆਂ ਹਨ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਸਿੰਘ ਭਟੇਜਾ,ਰਕੇਸ ਚੋਟੀਆਂ ,ਲਵਨੀਸ ਨਾਭ‍ਾ,ਬਲਵਿੰਦਰ ਹਾਕਮਵਾਲਾ,ਗੁਰਜੰਟ ਬੋਹਾ ਆਦਿ ਅਧਿਆਪਕ ਆਗੂਆ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਲਿਜਾਣ ਦੀ ਜਿੰਮੇਵਾਰੀ ਦਿੱਤੀ ਹੈ।

LEAVE A REPLY