13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਸੁਖਵਿੰਦਰ ਸਿੰਗਲਾ ਬਰੇਟਾ

0
292

13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਸੁਖਵਿੰਦਰ ਸਿੰਗਲਾ ਬਰੇਟਾ
ਅਧਿਆਪਕਾਂ, ਮਿੱਡ ਡੇ ਮੀਲ ਵਰਕਰਾਂ, ਆਂਗਣਵਾਡ਼ੀ ਵਰਕਰਾਂ ਵੱਡੇ ਪੱਧਰ ਤੇ ਕਰਨਗੀਆ ਸਮੂਲੀਅਤ:ਦੀਪਕ ਬਰੇਟਾ
ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਹੱਲ ਨਾ ਹੋਣ ਤੱਕ ਕਰਾਂਗੇ ਇਹ ਸੰਘਰਸ਼ :ਗੁਰਜੰਟ ਸਿੰਘ ਬੱਛੂਆਣਾ
1904 ਹੈਡ ਟੀਚਰ ਦੀਆਂ ਪੋਸਟਾ ਬਹਾਲ ਹੋਣ :ਜਸਨਦੀਪ ਕੁਲਾਣਾ
ਪੇ ਕਮਿਸ਼ਨ ਸਬੰਧੀ ਮੰਗਾ ਨੂੰ ਲੈ ਕੇ ਪੰਜਾਬ ਯੂ ਟੀ ਇੰਪਲਾਈਜ਼ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਲੈ ਕੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 13 ਨਵੰਬਰ ਨੂੰ ਬਠਿੰਡਾ ਵਿਖੇ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਅੱਜ ,ਮਾਨਸਾ ਸਮੇਤ ਪੂਰੇ ਪੰਜਾਬ ਭਰ ਦੇ ਸਕੂਲ ਮੁਖੀ ਮੁਖੀਆਂ ਦੀਆਂ 13 ਨਵੰਬਰ ਦੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਭਾਗ ਲੈਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾਂ ਵਿੱਚ ਕੰਮ ਕਰਦੀਆਂ ਮਿੱਡ ਡੇ ਮੀਲ ਵਰਕਰਾਂ ,ਪਾਰਟ ਟਾਇਮ ਸਵੀਪਰਾ ਦੀ ਘੱਟੋ ਘੱਟ ਉਜਰਿਤ ਤਨਖਾਹ,ਪੇ ਕਮਿਸਨ ਗੁਣਾਕ 2.72 ,ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕਾ ਨੂੰ ਪ੍ਰਬੰਧਕੀ ਭੱਤੇ ਸਬੰਧੀ ਅਤੇ ਤਨਖਾਹ ਕਮਿਸ਼ਨ ਦੇ ਮਸਲਿਆਂ ਸਬੰਧੀ ,ਕੱਚੇ ਕਾਮੇ ਪੱਕੇ ਕਰਨ,3%ਡੀ ਏ ਦੀ ਕਿਸਤ ਕਾਰੀ ਕਰਨ,ਸਮਬਧ ਤਰੱਕੀਆ ਕਰਨ,ਮੁਲਾਜ਼ਮਾ ਦਾ ਪਰਖ ਕਾਲ ਦੋ ਸਾਲ ਕਰਨ ਆਦਿ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਅਧਿਆਪਕ 13 ਨਵੰਬਰ ਨੂੰ ਬਠਿੰਡਾ ਪਹੁੰਚ ਰਹੇ ਹਨ। ਜਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਸੁਖਵਿੰਦਰ ਸਿੰਗਲਾ ਬਰੇਟਾ,ਸੂਬਾ ਜੋਆਇਟ ਸਕੱਤਰ ਰਾਕੇਸ ਕੁਮਾਰ ਚੋਟੀਆਂ, ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ,ਬਲਵੀਰ ਦਲੇਲਵਾਲਾ ,ਪ੍ਰਸੋਤਮ ਝੁਨੀਰ,ਰ ਦੀਆਂ ਡਿਓਢੀਆਂ ਇਸ ਸੰਬੰਧੀ ਲਗਾ ਦਿੰਦੀਆਂ ਹਨ।

  • Google+

ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਸਿੰਘ ਭਟੇਜਾ,ਰਕੇਸ ਚੋਟੀਆਂ ,ਲਵਨੀਸ ਨਾਭ‍ਾ,ਬਲਵਿੰਦਰ ਸਿੰਘ ਹਾਕਮਵਾਲਾ ,ਸਤਿੰਦਰ ਦੁਆਬੀਆ,ਪਰਮਜੀਤ ਤੂਰ,ਕਮਲ ਗੋਇਲ ਸੁਨਾਮ ਆਦਿ ਅਧਿਆਪਕਾਂ ਦੀਆਂ ਡਿਊਟੀਆ ਧਰਨੇ ਤੇ ਲਿਜਾਣ ਸਬੰਧੀ ਲਗਾਈਆ ਗਈਆ ਹਨ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿਚ ਇਸ ਸੰਬੰਧੀ ਲਾਮਬੰਦੀ ਤੇਜ਼ ਕਰ ਦਿੱਤੀ ਗਈ ਹੈ।

LEAVE A REPLY