ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਜਾਰੀ ਕੀਤੀ ਸੀਨੀਅਰਤਾ ਸੂਚੀ ਸਹੀ ਕਰਨ ਦੀ ਮੰਗ: ਅਮਨਦੀਪ ਸ਼ਰਮਾ ,ਰਗਵਿੰਦਰ ਸਿੰਘ ਧੂਲਕਾ

0
254

ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਜਾਰੀ ਕੀਤੀ ਸੀਨੀਅਰਤਾ ਸੂਚੀ ਸਹੀ ਕਰਨ ਦੀ ਮੰਗ: ਅਮਨਦੀਪ ਸ਼ਰਮਾ ,ਰਗਵਿੰਦਰ ਸਿੰਘ ਧੂਲਕਾ 
ਪ੍ਰਾਇਮਰੀ ਸਕੂਲ ਮੁਖੀਆ ਨੂੰ ਨਿਯੁਕਤੀ ਮਿਤੀ ਤੋਂ ਮਿਲੇ ਸੀਨੀਅਰਤਾ:ਜਸਨ ਕੁਲਾਣਾ

 ਬਿਊਰੋ:- ਪਿਛਲੇ ਦਿਨੀਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ ਜਾਰੀ ਹੋਈ ਸੀਨੀਅਰਤਾ ਸੂਚੀ ਵਿੱਚ ਵੱਡੇ ਪੱਧਰ ਤੇ ਇਤਰਾਜਾਂ ਦੀ ਗੱਲ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਬਿਲਕੁਲ ਦਰੁਸਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਨੂੰ ਨਿਯੁਕਤੀ ਮਿਤੀ ਤੋਂ ਹੀ

  • Google+

 ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਲਈ ਵਿਚਾਰਿਆ ਜਾਵੇ ਕਿਉਂਕਿ ਇਹ ਕਾਡਰ ਸਮੁੱਚਾ ਪ੍ਰਾਇਮਰੀ ਕਾਡਰ ਹੈ। ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਨਵੇਂ ਪ੍ਰਮੋਟ ਹੋਏ ਹੈਡ ਟੀਚਰਾਂ , ਸੈਂਟਰ ਹੈੱਡ ਟੀਚਰਾਂ ਨੂੰ ਬਿਲਕੁਲ ਸੀਨੀਅਰਤਾ ਸੂਚੀ ਵਿਚ ਅਖੀਰ ਤੇ ਲਾਇਆ ਗਿਆ ਹੈ ਜਿਸ ਨਾਲ ਉਨ੍ਹਾਂ ਦੀਆਂ ਤਰੱਕੀਆਂ ਦੀ ਆਸ ਬਿਲਕੁਲ ਖ਼ਤਮ ਹੋਈ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਰਗਬਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ੇ ਦੀਆਂ ਲਗਪਗ ਚਾਰ ਹਜ਼ਾਰ ਦੇ ਕਰੀਬ ਤਰੱਕੀਆਂ ਹਰੇਕ ਵਿਸ਼ੇ ਦੀਆ ਤਰੱਕੀ ਲਿਸਟਾ ਸੋਧ ਕੇ ਜਲਦੀ ਕੀਤੀਆਂ ਜਾਣ।

LEAVE A REPLY