ਜੋ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ, ਉਹ ਕਾਂਗਰਸ ਨੂੰ ਵੋਟ ਪਾਉਣ:ਕੇਜਰੀਵਾਲ

0
119

  • Google+

ਚੰਡੀਗੜ੍ਹ/25 ਨਵੰਬਰ( ਬਿਊਰੋ)
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਬਿਆਨ ‘ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਕਿਹਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਦੇਸ਼ ਵਿੱਚ ਸਭ ਤੋਂ ਵਧੀਆ ਹਨ, ਅਧਿਆਪਕ ਬਹੁਤ ਖੁਸ਼ ਹਨ, ਜੋ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ, ਉਹ ਕਾਂਗਰਸ ਨੂੰ ਵੋਟ ਪਾਉਣ। ਜੋ ਲੋਕ ਪੰਜਾਬ ਵਿੱਚ ਵੀ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ ਉਹ ਸਾਨੂੰ ਵੋਟ ਪਾਉਣ।

  • Google+

ਕੇਜਰੀਵਾਲ ਨੇ ਸਿੱਖਿਆ ਮੰਤਰੀ ਦੇ ਇਸ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ ਕਿ ਪੰਜਾਬ ਦੇ ਸਕੂਲ ਦੇਸ਼ ‘ਚ ਸਭ ਤੋਂ ਵਧੀਆ ਹਨ ਅਤੇ ਇੱਥੇ ਅਧਿਆਪਕ ਬਹੁਤ ਖੁਸ਼ ਹਨ। ਕੇਜਰੀਵਾਲ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਜੋ ਲੋਕ ਇਹ ਸਮਝਦੇ ਹਨ ਕਿ ਪੰਜਾਬ ‘ਚ ਸਿੱਖਿਆ ਬਿਹਤਰ ਹੈ ਅਤੇ ਸਕੂਲ ਬਹੁਤ ਵਧੀਆ ਹਨ, ਅਤੇ ਅਧਿਆਪਕ ਬਹੁਤ ਖੁਸ਼ ਹਨ, ਉਹ ਸਾਰੇ ਕਾਂਗਰਸ ਨੂੰ ਵੋਟ ਦੇਣ ਅਤੇ ਜੋ ਇਹ ਸੋਚਦੇ ਹਨ ਕਿ ਪੰਜਾਬ ‘ਚ ਸਿੱਖਿਆ ਪ੍ਰਣਾਲੀ ਦਾ ਬੁਰਾ ਹਾਲ ਹੈ ਤੇ ਜੇਕਰ ਤੁਸੀਂ ਇਸ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਸਾਨੂੰ ਵੋਟ ਦਿਓ।

LEAVE A REPLY