ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਮਿਲਿਆ:ਧੂਲਕਾ

0
185

ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਮਿਲਿਆ:ਧੂਲਕਾ
ਅਗਲੇ ਹਫ਼ਤੇ ਹੋਣਗੀਆਂ ਸੈਂਟਰ ਹੈੱਡ ਟੀਚਰ ਦੀਆਂ:ਰਜੇਸ ਸਰਮਾ ਜਿਲ੍ਹਾ ਸਿੱਖਿਆ ਅਫਸਰ
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਅਹਿਮ ਵਫਦ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਨੂੰ ਮਿਲਿਆ । ਜਥੇਬੰਦੀ ਨੂੰ ਵਿਸਵਾਸ਼ ਦਿਵਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਅਗਲੇ ਹਫ਼ਤੇ ਹੋ ਜਾਣਗੀਆਂ। ਜਥੇਬੰਦੀ ਵੱਲੋਂ
ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਮੰਗ ,ਅਧਿਆਪਕਾਂ ਦੇ ਮੈਡੀਕਲ ਵਜਟ,ਹੈੱਡ ਟੀਚਰਾਂ ਦੀਆਂ ਤਰੱਕੀਆਂ ,ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ, ਕਿਤਾਬਾਂ ਦੀ ਢੋਆ ਢੁਆਈ ਸਬੰਧੀ ਖਰਚਾ,ਗਰਾਂਟਾਂ ਦੀ ਪ੍ਰਪੋਜ਼ਲ ਸਮੇਂ ਸੈਂਟਰ ਹੈਡ ਟੀਚਰ ਨੂੰ ਮੁੱਖ ਕੇਦਰ ਬਣਾਉਣਾ, ਕੇਨਰਾ ਬੈਂਕ ਵਿਚ ਖਾਤਿਆਂ ਕਾਰਨ ਹੋ ਰਹੀ ਖੱਜਲ ਖੁਆਰੀ ,ਅਧਿਆਪਕਾਂ ਦੀਆਂ ਪੋਸਟਾਂ ਦੀ ਵੱਡੇ ਪੱਧਰ ਤੇ ਘਾਟ ਸਬੰਧੀ ਗੱਲਬਾਤ ਕੀਤੀ। ਜ਼ਿਲ੍ਹਾ ਸਿੱਖਿਆ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ਦੀਆਂ ਮੰਗਾਂ ਜ਼ਿਲ੍ਹਾ ਪੱਧਰ ਤੇ ਅਤੇ ਬਾਕੀ ਮੰਗਾਂ ਸਬੰਧੀ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ। ਇਸ ਸਮੇਂ ਜਥੇਬੰਦੀ ਦੇ ਆਗੂ ਕਰਮਜੀਤ ਸਿੰਘ ,ਜਤਿੰਦਰ ਸਿੰਘ ਰਾਣਾ, ਹਰਜੀਤ ਸਿੰਘ, ਲਵਪ੍ਰੀਤ ਸਿੰਘ, ਰਾਣਾ ਵੇਰਕਾ ,ਨਰਿੰਦਰ ਸਿੰਘ ,ਸਰਬਜੀਤ ਸਿੰਘ ,ਸੋਹਣ ਸਿੰਘ, ਤਨਵੀਰ ਸਿੰਘ ,ਕੁਲਵਿੰਦਰ ਕੌਰ ,ਗੁਰਵੀਰ ਕੌਰ ,ਅਮਨਦੀਪ ਕੌਰ ,ਮੀਨਾ ਕੁਮਾਰੀ ਆਦਿ ਹਾਜ਼ਰ ਸਨ। ਜਥੇਬੰਦੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜੀ ਆਇਆਂ ਵੀ ਕਿਹਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਹਮੇਸ਼ਾਂ ਹੀ ਚੰਗੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰੇਗੀ ।

LEAVE A REPLY