ਪ੍ਰਾਇਮਰੀ ਅਧਿਆਪਕਾ ਨੂੰ ਭਲਕੇ ਮਿਲਣਗੇ ਆਰਡਰ : ਅਮਨਦੀਪ ਸ਼ਰਮਾ

0
576
  • ਮਾਨਸਾ ਜ਼ਿਲ੍ਹੇ ਦੇ 20 ਪ੍ਰਾਇਮਰੀ ਅਧਿਆਪਕ ਬਣਨਗੇ ਹੈੱਡ ਟੀਚਰ:ਅਮਨਦੀਪ ਸ਼ਰਮਾ
    ਭਲਕੇ ਮਿਲਣਗੇ ਆਰਡਰ : ਅਸੋਕ ਕੁਮਾਰ ਫਫੜੇ।
    ਬਿਊਰੋ ( ਰਾਮਪਾਲ) ਪਿਛਲੇ ਲੰਮੇ ਸਮੇਂ ਤੋਂ ਮਾਨਸਾ ਜ਼ਿਲ੍ਹੇ ਵਿੱਚ ਤਰੱਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਮਨਸਾ ਜਿਲੇ ਵਿੱਚ ਖਾਲੀ 20 ਹੈੱਡ ਟੀਚਰ ਦੀਆਂ ਤਰੱਕੀਆਂ ਦੇ ਹੁਕਮ ਭਲਕੇ ਜਾਰੀ ਹੋਣਗੇ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਤਰੱਕੀਆ ਸਬੰਧੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਨਾਲ ਗੱਲਬਾਤ ਹੋਈ ਹੈ ਉਨ੍ਹਾਂ ਕਿਹਾ ਕਿ ਭਲਕੇ 20 ਸਕੂਲਾਂ ਵਿੱਚ ਪ੍ਰਾਇਮਰੀ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਜਥੇਬੰਦੀ ਦੇ ਸਟੇਟ ਆਗੂ ਅਸ਼ੋਕ ਕੁਮਾਰ ਫਫੜੇ ਭਾਈਕੇ ਨੇ ਦੱਸਿਆ ਕਿ ਭੀਖੀ ਰੋੜ ਬੁਢਲਾਡਾ , ਦਾਤੇਵਾਸ ,ਬਰੇਟਾ,ਮੰਡੇਰ,ਘਰਾਂਗਣਾ ,ਨੰਗਲ ਕਲਾਂ, ਖੈਰਾ ਖੁਰਦ, ਸਰਦੂਲਗਡ਼੍ਹ, ਬਰ੍ਹੇ ਬ੍ਰਾਂਚ, ਨਰਿੰਦਰਪੁਰਾ,ਹੀਰੋਂ ਖੁਰਦ ,ਮੰਘਾਣੀਆ ,ਅਕਲੀਆ, ਬਹਿਣੀਵਾਲ ਆਦਿ ਖਾਲੀ ਸਕੂਲਾਂ ਨੂੰ ਭਲਕੇ ਹੈੱਡ ਟੀਚਰ ਮਿਲਣਗੇ ।

LEAVE A REPLY