ਹਿਜਾਬ ਮਾਮਲਾ:ਹਾਈਕੋਰਟ ਵੱਲੋਂ ਸਕੂਲਾਂ-ਕਾਲਜਾਂ ‘ਚ ਧਾਰਮਿਕ ਪਹਿਰਾਵੇ ‘ਤੇ ਪਾਬੰਦੀ

0
228

  • Google+

ਨਵੀਂ ਦਿੱਲੀ/10 ਫ਼ਰਵਰੀ/ਪੰਜਾਬ ਰਿਫਲੈਕਸ਼ਨ ਬਿਊਰੋ :
ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਨੂੰ ਲੈ ਕੇ ਹਾਈ ਕੋਰਟ ਵਿੱਚ ਲਗਾਤਾਰ ਤੀਜੇ ਦਿਨ ਸੁਣਵਾਈ ਹੋਈ। ਹਾਈਕੋਰਟ ਨੇ ਇਸ ਮਾਮਲੇ ‘ਚ ਫੈਸਲਾ ਆਉਣ ਤੱਕ ਸਕੂਲਾਂ ਅਤੇ ਕਾਲਜਾਂ ‘ਚ ਧਾਰਮਿਕ ਪਹਿਰਾਵੇ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ- ਅਸੀਂ ਜਲਦੀ ਤੋਂ ਜਲਦੀ ਫੈਸਲਾ ਸੁਣਾਵਾਂਗੇ, ਪਰ ਸ਼ਾਂਤੀ ਹੋਣੀ ਜ਼ਰੂਰੀ ਹੈ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਕਰੇਗੀ।
ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪਹਿਲਾਂ ਕਿਹਾ ਕਿ ਅਸੀਂ ਦੇਖਾਂਗੇ ਕਿ ਹਿਜਾਬ ਪਾਉਣਾ ਮੌਲਿਕ ਅਧਿਕਾਰ ਹੈ ਜਾਂ ਨਹੀਂ। ਇਸ ਤੋਂ ਬਾਅਦ ਮੀਡੀਆ ਨੂੰ ਹਦਾਇਤ ਕੀਤੀ ਗਈ ਕਿ ਉਹ ਅਦਾਲਤ ਦੀ ਜ਼ੁਬਾਨੀ ਕਾਰਵਾਈ ਦੀ ਰਿਪੋਰਟਿੰਗ ਨਾ ਕਰੇ ਸਗੋਂ ਅੰਤਿਮ ਹੁਕਮ ਆਉਣ ਤੱਕ ਉਡੀਕ ਕਰਨ। ਇਹ ਮਾਮਲਾ ਬੁੱਧਵਾਰ ਨੂੰ ਹਾਈ ਕੋਰਟ ਦੇ ਵੱਡੇ ਬੈਂਚ ਕੋਲ ਭੇਜਿਆ ਗਿਆ। ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਰਿਤੂ ਰਾਜ ਅਵਸਥੀ, ਜਸਟਿਸ ਕ੍ਰਿਸ਼ਨਾ ਐਸ ਦੀਕਸ਼ਿਤ ਅਤੇ ਜਸਟਿਸ ਜੇਐਮ ਖਾਜੀ ਦੀ ਬੈਂਚ ਕਰ ਰਹੀ ਹੈ।

LEAVE A REPLY