ਬੀ ਕੇ ਯੂ ਡਕੌਂਦਾ ਵੱਲੋਂ CM ਖੱਟਰ ਦੇ ਹਠੂਰ ਪਹੁੰਣ ‘ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦਾ ਫੈਸਲਾ

0
95

  • Google+

ਰਾਏਕੋਟ: 11 ਫਰਵਰੀ, ਰਮੇਸ਼

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਮੂਹ ਜੁਝਾਰੂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਵੋਟਾਂ ਮੰਗਣ ਆਉਣ ਦਾ ਡਟਵਾਂ ਵਿਰੋਧ ਕੀਤਾ ਜਾਵੇ।

ਇਸ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ ਅਤੇ ਜਨਰਲ ਸਕੱਤਰ ਤਾਰਾ ਸਿੰਘ ਅੱਚਰਵਾਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਕੱਟੜ ਹਮਾਇਤੀ, ਕਿਸਾਨਾਂ ਉੱਪਰ ਜ਼ੁਲਮ ਢਾਹੁਣ ਵਾਲਾ ਅਤੇ ਕਿਸਾਨਾਂ ਦਾ ਕਾਤਲ ਖੱਟਰ 12 ਫਰਵਰੀ ਨੂੰ ਸ਼ਹੀਦ ਕਿਸਾਨਾਂ ਦੀਆਂ ਲਾਸ਼ਾਂ ‘ਤੇ ਪੈਰ ਰੱਖ ਕੇ ਅਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਕੇ ਭਾਜਪਾ ਲਈ ਵੋਟਾਂ ਮੰਗਣ ਲਈ ਆ ਰਿਹਾ ਹੈ। ਉਨ੍ਹਾਂ ਜਥੇਬੰਦੀ ਦੇ ਫੈਸਲੇ ਨੂੰ ਦੁਹਰਾਉਂਦਿਆਂ  ਕਿਹਾ ਕਿ ਜਥੇਬੰਦੀ ਦੇ ਫੈਸਲੇ ਮੁਤਾਬਕ ਅਜਿਹੇ ਕਿਸਾਨ ਵਿਰੋਧੀ ਭਾਜਪਾ ਵਾਲਿਆਂ ਦਾ ਸੰਪੂਰਨ  ਬਾਈਕਾਟ ਕਰਨਾ ਹੈ। ਉਨ੍ਹਾਂ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋ ਕੇ, ਕਾਲੇ ਝੰਡੇ ਅਤੇ ਜੱਥੇਬੰਦੀ ਵਾਲੇ ਝੰਡੇ ਲੈਕੇ ਵੱਡੀ ਗਿਣਤੀ ਵਿੱਚ ਪਿੰਡ ਅੱਚਰਵਾਲ ਬਲਾਕ ਰਾਏਕੋਟ ਵਿਖੇ ਸਵੇਰੇ ਠੀਕ 11:00 ਵਜੇ ਪਹੁੰਚਣ ਤਾਂ ਕਿ ਇਨ੍ਹਾਂ ਕਿਸਾਨ ਦੋਖੀਆਂ ਦੇ ਪੰਜਾਬ ‘ਤੇ ਕਬਜ਼ੇ ਕਰਨ ਦੇ ਮਨਸੂਬੇ ਨੂੰ ਆਪਣੀ ਤਾਕਤ ਰਾਹੀਂ ਚਕਨਾਚੂਰ ਕਰ ਦਈਏ

LEAVE A REPLY