ਅਰਬਨ ਸੀ.ਐਚ.ਸੀ. ਬਸਤੀ ਗੁਜਾਂ ਵਿਖੇ ਅਲਟ੍ਰਾਸਾਉਂਡ ਸਕੈਨ ਮਸ਼ੀਨ ਦੀ ਸ਼ੁਰੂਆਤ

    0
    122

    • Google+

    ਜਲੰਧਰ (28-04-2022): ਅਰਬਨ ਸੀ.ਐਚ.ਸੀ. ਬਸਤੀ ਗੁਜਾਂ ਵਿਖੇ ਸਿਹਤ ਸਹੂਲਤਾ `ਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਵਲੋਂ ਵੀਰਵਾਰ ਨੂੰ ਅਲਟ੍ਰਾਸਾਉਂਡ ਸਕੈਨ ਮਸ਼ੀਨ ਇੰਸਟਾਲ ਕੀਤੀ ਗਈ। ਵਿਧਾਨ ਸਭਾ ਹਲਕਾ ਜਲੰਧਰ (ਪੱਛਮੀ) ਦੇ ਵਿਧਾਇਕ ਸ਼੍ਰੀ ਸ਼ੀਤਲ ਅਗੁੰਰਾਲ ਅਤੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਵਲੋਂ ਇਸ ਦਾ ਉਦਘਾਟਨ ਕਰ ਸਕੈਨਿੰਗ ਸੇਵਾਵਾਂ ਦੀ ਸ਼ੂਰਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਕੁਮਾਰ ਪ੍ਰਭਾਕਰ, ਡਾ. ਬਲਜੀਤ ਕੁਮਾਰ, ਡਾ. ਤਰਸੇਮ ਲਾਲ, ਡਾ. ਅਨੁਪਮ ਕੌਰ ਅਤੇ ਹੋਰ ਸਟਾਫ ਵੀ ਮੌਜੂਦ ਸੀ।

    ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਇਹ ਸਕੈਨ ਮਸ਼ੀਨ ਸਵ. ਡਾ. ਜੀ.ਐਸ. ਗਿੱਲ, ਸਾਬਕਾ ਆਈ.ਐਮ.ਏ. ਪ੍ਰਧਾਨ ਪੰਜਾਬ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਦਾਨ ਕੀਤੀ ਗਈ ਹੈ।ਉਨ੍ਹਾ ਕਿਹਾ ਕਿ ਮਰੀਜ 200 ਰੁਪਏ ਵਿੱਚ ਨਿਰਧਾਰਤ ਸਰਕਾਰੀ ਰੇਟ ਦੇ ਉੱਪਰ ਆਪਣੀ ਸਕੈਨ ਕਰਵਾ ਸਕਦੇ ਹਨ ਜਦ ਕਿ ਗਰਭਵਤੀ ਔਰਤਾਂ ਦੀ ਸਕੈਨ ਮੁਫ਼ਤ ਕੀਤੀ ਜਾਵੇਗੀ।ਇਸਦੇ ਲਈ ਵਿਸ਼ੇਸ਼ ਤੋਰ `ਤੇ ਰੇਡੀਓਲੋਜਿਸਟ ਦੀ ਡਿਊਟੀ ਲਗਾਈ ਗਈ ਹੈ।

    • Google+

    ਵਿਧਾਇਕ ਸ਼ੀਤਲ ਅਗੁੰਰਾਲ ਵਲੋਂ ਸਿਹਤ ਵਿਭਾਗ ਅਤੇ ਦਾਨੀ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾ ਕਿਹਾ ਇਸ ਅਰਬਨ ਸੀ.ਐਚ.ਸੀ. ਵਿੱਚ ਸਕੈਨ ਮਸ਼ੀਨ ਲੱਗਣ ਨਾਲ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੂੰ ਬੁਹਤ ਲਾਭ ਮਿਲੇਗਾ। ਉਨ੍ਹਾ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਨੂੰ ਸਕੈਨਿੰਗ ਲਈ ਹੋਰ ਕਿਤੇ ਦੂਰ ਨਹੀਂ ਜਾਣਾ ਪਵੇਗਾ ਉਨ੍ਹਾਂ ਨੂੰ ਇਹ ਸੁਵਿਧਾ ਹਸਪਤਾਲ ਅੰਦਰ ਹੀ ਮਿਲੇਗੀ ।ਵਿਧਾਇਕ ਵਲੋਂ ਆਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹਸਪਤਾਲ ਵਿੱਚ ਸਟਾਫ ਅਤੇ ਸਿਹਤ ਸਹੂਲਤਾਂ `ਚ ਹੋਰ ਵੀ ਵਾਧਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਵਲੋਂ ਹਸਪਤਾਲ ਦਾ ਨਿਰੀਖਣ ਵੀ ਕੀਤਾ ਗਿਆ।

    LEAVE A REPLY