ਚੰਗੀ ਸਿਹਤ ਸੰਬੰਧੀ ਜਾਗਰੂਕਤਾ ਵੈਨ ਪਹੁੰਚੀ ਢਿੱਲਵਾਂ

    0
    104

    • Google+

    ਵਾਤਾਵਰਣ ਨੂੰ ਬਚਾਉਣਾ ਸਾਡਾ ਫਰਜ਼

    ਢਿੱਲਵਾਂ (28 ਅਪ੍ਰੈਲ 2022) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਚੰਗੀ ਸਿਹਤ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਜਾਗਰੂਕਤਾ ਵੈਨ ਅੱਜ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਪਹੁੱਚੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜ਼ਸਵਿੰਦਰ ਕੁਮਾਰੀ ਵੱਲੋਂ ਜਾਗਰੂਕਤਾ ਵੈਨ ਨੂੰ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ `ਚ ਜਾਗਰੂਕਤਾ ਲਈ ਰਵਾਨਾ ਕੀਤਾ ਗਿਆ।

    ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜ਼ਸਵਿੰਦਰ ਕੁਮਾਰੀ ਨੇ ਦੱਸਇਆ ਕਿ ਵਾਤਾਵਰਣ ਨੂੰ ਬਚਾਉਣਾ ਵੀ ਸਾਡਾ ਫਰਜ਼ ਹੈ, ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਰੁੱਖ ਬਚਾਉਣ `ਤੇ ਨਵੇਂ ਪੌਦੇ ਲਗਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਤੁਲਿਤ `ਤੇ ਪੌਸ਼ਟਿਕ ਅਹਾਰ ਦੇਣ, ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਕਿਹਾ।

    ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਲੋਕਾਂ ਨੂੰ ਰੋਜ਼ਾਨਾ ਕਸਰਤ, ਸੈਰ, ਨਸ਼ਿਆਂ ਤੋਂ ਦੂਰ ਰਹਿਣ, ਬਾਹਰੀ `ਤੇ ਤਲੇ ਹੋਏ ਪਦਾਰਥਾਂ ਨੂੰ ਭੋਜਨ `ਚ ਨਾ ਸ਼ਾਮਲ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਉਨ੍ਹਾਂ ਮਾਨਸਿਕ ਤਣਾਨ ਨੂੰ ਘੱਟ ਕਰਨ ਲਈ ਯੋਗ ਅਤੇ ਧਿਆਨ, ਸਮੇਂ ਸਿਰ ਸੌਣ ਅਤੇ ਸਮੇਂ ਸਿਰ ਸਵੇਰੇ ਉਠਣ ਅਤੇ ਇਸ ਦੇ ਨਾਲ ਹੀ ਡਿਗਰੀ ਪ੍ਰਾਪਤ ਡਾਕਟਰਾਂ ਤੋਂ ਹੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਅੰਜਲਿਕਾ ਗਿੱਲ, ਏ.ਐਮ.ਓ ਡਾ. ਗੌਰਵ ਅਤੇ ਡਾ. ਪ੍ਰਸ਼ਾਂਤ ਠਾਕੁਰ, ਨਰਸਿੰਗ ਸਿਸਟਰ ਹਰਭਜਨ ਕੌਰ, ਚੀਫ਼ ਫਾਰਮਾਸਿਸਟ ਜ਼ੋਗਿੰਦਰ ਕੌਰ, ਫਾਰਮਾਸਿਸਟ ਰਿਚਰਡ, ਐਲ.ਐਚ.ਵੀ ਸੁਖਰਾਜ ਕੌਰ, ਏ.ਐਨ.ਐਮ ਤਰਜੀਤ ਕੌਰ ਅਤੇ ਸੁਨੀਤਾ ਵਿਰਲੀ ਆਦਿ ਸਟਾਫ਼ ਹਾਜ਼ਰ ਸੀ।

    LEAVE A REPLY