ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਜੰਡਿਆਲਾ ਵਿਖੇ ਸਿਹਤ ਟੀਮ ਨਾਲ ਕੀਤਾ ਗਿਆ ਮਾਇਗ੍ਰੇਟਰੀ ਮਲੇਰੀਆ ਫੀਵਰ ਸਰਵੇ

    0
    91

    • Google+
    • Google+

    ਜਲੰਧਰ (28-04-2022) ਸਿਹਤ ਵਿਭਾਗ ਜਲੰਧਰ ਵੱਲੋਂ ਲੋਕਾਂ ਨੂੰ ਗਰਮੀ ਦੇ ਮੌਸਮ ਦੇ ਚਲਦਿਆਂ ਮਲੇਰੀਆ ਅਤੇ ਡੇਂਗੂ ਬਿਮਾਰੀ ਦੇ ਪ੍ਰਤੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜਰ ਹੀ ਵੀਰਵਾਰ ਨੂੰ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਆਈਈਸੀ/ਬੀਸੀਸੀ ਗਤੀਵਿਧੀਆਂ ਤਹਿਤ ਬਲਾਕ ਜੰਡਿਆਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਐਮਪੀਐਚਡਬਲਯੂ

    • Google+
    • Google+

    ਚਰਨਜੀਤ ਸਿੰਘ ਨਾਲ ਮਿਲ ਕੇ ਪਿੰਡ ਬੰਡਾਲਾ ਅਤੇ ਪੰਡੋਰੀ ਦੇ ਮਾਇਗ੍ਰੇਟਰੀ ਇੱਟਾਂ-ਭੱਠੇਆਂ ਅਤੇ ਝੁੱਗੀ ਝੋਪੜੀਆਂ ਵਿੱਚ ਜਾ ਮਾਇਗ੍ਰੇਟਰੀ ਮਲੇਰੀਆ ਫੀਵਰ ਸਰਵੇ ਕੀਤਾ ਗਿਆ। ਇਸ ਦੌਰਾਨ ਲੋਕਾਂ ਦੇ ਬਲਡ ਸੈਂਪਲ ਲੈ ਕੇ ਮਲੇਰੀਆ ਬੁਖਾਰ ਚੈਕ ਕੀਤਾ ਗਿਆ ਅਤੇ ਦਵਾਈ ਵੀ ਦਿੱਤੀ ਗਈ। ਇਸਦੇ ਨਾਲ ਹੀ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਉਨ੍ਹਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

    • Google+

    LEAVE A REPLY