ਟੇਬਲ ਟਾਕ ਰਾਹੀਂ ਮਸਲਿਆਂ ਦਾ ਹੱਲ ਕੱਢਣ ਦੀ ਇੰਟਕ ਦੀ ਨੀਤੀ ਦੀ ਹੋਈ ਜਿੱਤ, ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਇੰਟਕ ਅਤੇ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਦਰਮਿਆਨ ਆਖ਼ਰ ਹੋਇਆ ਸਮਝੌਤਾ।

  0
  68

  • Google+

  ਇੰਟਕ ਨੇ ਹਮੇਸ਼ਾ ਮਜ਼ਦੂਰਾਂ ਦੀ ਲੜਾਈ ਲੜਨ ਲਈ ਕਦੇ ਵੀ ਕੋਈ ਕਸਰ ਨਹੀਂ ਛੱਡੀ- ਵਿਜੇ ਧੀਰ।
  ਮੋਗਾ (28 ਅਪ੍ਰੈਲ) ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਇੰਟਕ ਨਾਲ ਸਬੰਧਤ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਨੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਨੂੰ ਮੰਗ ਪੱਤਰ ਪਿਛਲੀ 28 ਦਿਸੰਬਰ ਨੂੰ ਦਿੱਤਾ ਸੀ ਇਸ ਡਿਮਾਂਡ ਨੋਟਿਸ ਤੇ ਯੂਨੀਅਨ ਅਤੇ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਦੇ ਪ੍ਰਤਿਨਿਧਾਂ ਦੇ ਵਿਚਕਾਰ ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ ਦਦਰਾਓ ਦੀ ਪ੍ਰਧਾਨਗੀ ਹੇਠ ਅਨੇਕਾਂ ਬੈਠਕਾਂ ਹੋ ਚੁੱਕੀਆਂ ਸਨ ਪ੍ਰੰਤੂ ਗੱਲ ਸਿਰੇ ਨਹੀਂ ਲੱਗੀ ਸੀ ਪ੍ਰੰਤੂ ਸਹਾਇਕ ਕਿਰਤ ਕਮਿਸ਼ਨਰ ਦੀ ਪ੍ਰਸੰਸਾ ਯੋਗ ਭੂਮਿਕਾ ਸਦਕਾ ਅਤੇ ਯੂਨੀਅਨ ਦੇ ਪ੍ਰਤਿਨਿਧਾ ਅਤੇ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਦੇ ਪ੍ਰਤਿਨਿਧਾਂ ਦੀ ਆਪਸੀ ਸਦਭਾਵਨਾ ਕਾਰਨ ਆਖਿਰ ਅੱਜ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਅਤੇ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਦਰਮਿਆਨ ਨੈਗੋਸੇਸ਼ਨ ਸਿਰੇ ਚੜ੍ਹ ਗਿਆ। ਅੱਜ ਦਾ ਇਹ ਸਮਝੋਤਾ ਲਿਖਤੀ ਤੌਰ ਤੇ ਉਦਯੋਗਿਕ ਝਗੜਾ ਐਕਟ 1947 ਦੀ ਧਾਰਾ 12(3) ਤਹਿਤ ਲੇਬਰ ਵਿਭਾਗ ਵਿੱਚ ਕਲਮ ਵਧ ਕੀਤਾ ਗਿਆ ਅਤੇ ਦੋਨੋਂ ਧਿਰਾਂ ਦੇ ਪ੍ਰਤਿਨਿਧੀਆਂ ਨੇ ਇਸ ਸਮਝੌਤੇ ਤੇ ਦਸਤਖ਼ਤ ਕੀਤੇ ਅਤੇ ਸਹਾਇਕ ਕਿਰਤ ਕਮਿਸ਼ਨਰ ਨੇ ਇਸ ਸਮਝੌਤੇ ਤੇ ਮੰਨਜ਼ੂਰੀ ਦੀ ਮੋਹਰ ਲਗਾਈ। ਅੱਜ ਦੀ ਇਸ ਸਮਝੋਤਾ ਬੈਠਕ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਕਿਰਤ ਇੰਸਪੈਕਟਰ ਕਰਨ ਗੋਇਲ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਜਨਰਲ ਸਕੱਤਰ ਵਿਕਾਸ ਕੁਮਾਰ, ਖਜ਼ਾਨਚੀ ਸਤਨਾਮ ਸਿੰਘ, ਪ੍ਰਚਾਰ ਸਕੱਤਰ ਗੁਰਮੇਲ ਸਿੰਘ ਤੋਂ ਇਲਾਵਾ ਰਵਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਮੋਗਾ ਬ੍ਰਿਕ ਕਿਲਨ ਆਨਰ ਐਸੋਸੀਏਸ਼ਨ, ਕ੍ਰਿਸ਼ਨ ਕੁਮਾਰ ਪ੍ਰਧਾਨ ਨਿਊ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ, ਮੁਨੀਸ਼ ਕੁਮਾਰ ਮੈਂਬਰ ਮੋਗਾ ਬ੍ਰਿਕ ਕਿਲਨ ਆਨਰ ਐਸੋਸੀਏਸ਼ਨ, ਸੁਰਿੰਦਰ ਗਰਗ ਚੈਅਰਮੈਨ  ਨਿਊ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਇੰਟਕ ਨੇ ਹਮੇਸ਼ਾ ਹੀ ਮਜ਼ਦੂਰਾਂ ਅਤੇ ਮਾਲਕਾਂ ਦਰਮਿਆਨ ਟੇਬਲ ਟਾਕ ਨੂੰ ਤਰਜੀਹ ਦਿੱਤੀ ਹੈ ਇਸੇ ਟੇਬਲ ਟਾਕ ਰਾਹੀਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਇੰਟਕ ਅਤੇ ਭੱਠਾ ਮਾਲਕਾਂ ਦੀਆਂ ਐਸੋਸੀਏਸ਼ਨਾ ਦਰਮਿਆਨ ਆਖ਼ਰ ਹੋਇਆ ਸਮਝੌਤਾ ਹੋਇਆ ਹੈ ‌। ਇਸ ਮੌਕੇ ਧੀਰ ਨੇ ਕਿਹਾ ਕਿ ਇੰਟਕ ਨੇ ਮਜ਼ਦੂਰਾਂ ਦੀ ਲੜਾਈ ਲੜਨ ਲਈ ਕਦੇ ਵੀ ਕੋਈ ਕਸਰ ਨਹੀਂ ਛੱਡੀ ਅਤੇ ਭਵਿੱਖ ਵਿੱਚ ਵੀ ਮਜ਼ਦੂਰਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਾਈ ਲੜਦੀ ਰਹੇਗੀ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਪਿਛਲੇ ਤੀਹ ਸਾਲਾਂ ਤੋਂ  ਆ ਰਹੀਆਂ ਸਮਸਿਆਵਾਂ ਦੇ ਖਾਤਮੇ ਦੀ ਸ਼ੁਰੂਆਤ ਕਰ ਦਿੱਤੀ ਹੈ। ਭੱਠਾ ਮਜ਼ਦੂਰਾਂ ਨੂੰ ਅਗਲੇ ਸੀਜ਼ਨ ਤੋਂ ਬਿਜਲੀ ਦੀ ਸਮਸਿਆ ਦਾ ਹੱਲ ਕਰਨ ਲਈ ਭੱਠਾ ਮਾਲਕਾਂ ਨਾਲ ਅਹਿਮ ਲਿਖਤੀ ਸਮਝੋਤਾ ਕੀਤਾ ਗਿਆ ਹੈ। ਯੂਨੀਅਨ ਵੱਲੋਂ ਭੱਠਾ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਨੂੰ 18.10.2021 ਨੂੰ ਪੱਤਰ ਲਿਖਿਆ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਰੇਟ ਵਿੱਚ 32.00 ਰੁਪਏ ਦਾ ਵਾਧਾ ਕੀਤਾ ਸੀ। ਇਸ ਮੌਕੇ ਯੂਨੀਅਨ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਯੂਨੀਅਨ ਹਰ ਸਮੇਂ ਯਤਨਸ਼ੀਲ ਹੈ। ਇਸ ਮੌਕੇ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਸਮਸਿਆ ਹੋਵੇ ਉਹ ਯੂਨੀਅਨ ਨਾਲ ਕਿਸੇ ਸਮੇਂ ਵੀ ਸੰਪਰਕ ਕਰ ਸਕਦੇ ਹਨ ਅਤੇ ਭੱਠਾ ਮਜ਼ਦੂਰਾਂ ਦੀ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਯੂਨੀਅਨ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਸਮੂਹ ਭੱਠਾ ਮਜ਼ਦੂਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਕਿਹਾ।

  LEAVE A REPLY