ਕੇ.ਐਮ.ਵੀ. ਦੀ ਵਜਿੰਦਰ ਕੌਰ ਨੂੰ ਯੂ.ਕੇ. ਵਿਖੇ ਅੱਠਵੀਂ ਇੰਟਰਨੈਸ਼ਨਲ ਵੈਦਿਕ ਮੈਥਮੈਟਿਕਸ ਕਾਨਫ਼ਰੰਸ ਵਿੱਚ ਬੁਲਾਰੇ ਦੇ ਤੌਰ ਤੇ ਸ਼ਿਰਕਤ ਦਾ ਸੱਦਾ

0
108

  • Google+

 ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਸਦਾ ਆਪਣੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਅੱਗੇ ਵਧਣ ਦੇ ਲਈ ਬੇਸ਼ੁਮਾਰ ਮੌਕੇ ਪ੍ਰਦਾਨ ਕੀਤੇ ਜਾਂਦੇ ਰਹਿੰਦੇ ਹਨ। ਇਸ ਦੇ ਤਹਿਤ ਹੀ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਮੈਥੇਮੈਟਿਕਸ ਦੀ ਵਿਦਿਆਰਥਣ ਵਜਿੰਦਰ ਕੌਰ ਨੂੰ ਇੰਸਟੀਚਿਊਟ ਫਾਰ ਦੀ ਐਡਵਾਂਸਮੈਂਟ ਆਫ਼ ਵੈਦਿਕ ਮੈਥਮੈਟਿਕਸ ਯੂ.ਕੇ. ਦੁਆਰਾ ਆਯੋਜਿਤ ਅੱਠਵੀਂ ਇੰਟਰਨੈਸ਼ਨਲ ਵੈਦਿਕ ਮੈਥਮੈਟਿਕਸ ਕਾਨਫ਼ਰੰਸ ਦੇ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕਰਨ ਦੇ ਲਈ ਸੱਦਾ ਪ੍ਰਾਪਤ ਹੋਇਆ।  ਗ੍ਰੇਡ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਆਯੋਜਿਤ ਇਸ ਕਾਨਫ਼ਰੰਸ ਦੇ ਵਿਚ ਐਪਲੀਕੇਸ਼ਨਜ਼ ਆਫ ਵੈਦਿਕ ਮੈਥਮੈਟਿਕਸ ਟੈਕਨੀਕਸ ਵਿਸ਼ੇ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਜਿਸ ਦੇ ਵਿੱਚ ਵਿਸ਼ਵ ਭਰ ਦੇ 20 ਦੇਸ਼ਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਵਜਿੰਦਰ ਕੌਰ ਨੇ ਇਸ ਹੀ ਕਾਨਫ਼ਰੰਸ ਦੇ ਹਿੱਸੇ ਵਜੋਂ ਆਯੋਜਿਤ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਦੇ ਅੰਤਰਗਤ ਲੀਲਾਵਤੀ ਮੈਥੇਮੈਟੀਕਲ ਪੋਇਮ ਕੰਪੋਜ਼ੀਸ਼ਨ ਵਿਚ ਐਂਟਰੀ ਦੇ ਲਈ ਓਪਨ ਸ਼੍ਰੇਣੀ ਵਿਚੋਂ ਦੂਸਰਾ ਸਥਾਨ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਵਰਨਣਯੋਗ ਹੈ ਕਿ ਵਜਿੰਦਰ ਪੰਜਾਬ ਦੇ ਉਨ੍ਹਾਂ ਕੁਝ ਹੋਣਹਾਰ ਵਿਦਿਆਰਥੀਆਂ ਵਿੱਚੋਂ ਵੀ ਇੱਕ ਹੈ ਜਿਨ੍ਹਾਂ ਨੂੰ ਮੈਥੇਮੈਟਿਕਸ ਟਰੇਨਿੰਗ ਐਂਡ ਟੈਲੇਂਟ ਸਰਚ ਪ੍ਰੋਗਰਾਮ ਦੇ ਅੰਤਰਗਤ ਲੈਵਲ ਓ ਦੇ ਵਿਚ ਵੀ ਚੁਣਿਆ ਗਿਆ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਹੋਣਹਾਰ ਵਿਦਿਆਰਥਣ ਨੂੰ ਉਸ ਦੀ ਇਸ ਵਿਸ਼ੇਸ਼ ਸਫਲਤਾ ਦੇ ਲਈ ਮੁਬਾਰਕਬਾਦ ਦਿੰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਇਸ ਹੀ ਤਰ੍ਹਾਂ ਮਿਹਨਤ ਅਤੇ ਲਗਨ ਦੇ ਨਾਲ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਗਣਿਤ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।

LEAVE A REPLY