ਸਰਕਾਰੀ ਹਸਪਤਾਲ ਦਾ ਕਲਰਕ ਰਿਸ਼ਵਤ ਲੈਂਦਿਆਂ ਕਾਬੂ

0
73
  • Google+
ਫਾਜ਼ਿਲਕਾ: 30 ਅਪ੍ਰੈਲ, ਰਮੇਸ਼

ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਵਿਭਾਗ ਨੂੰ ਇੱਕ ਹੋਰ ਕਾਮਯਾਬੀ ਮਿਲੀ ਹੈ। ਵਿਜੀਲੈਂਸ ਵਿਭਾਗ ਨੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਕਲਰਕ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੁੱਦਈ ਰਵਿੰਦਰ ਕੁਮਾਰ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਕੰਟੀਨ ਦਾ ਠੇਕਾ ਲਿਆ ਹੋਇਆ ਹੈ। ਉਸ ਵੱਲੋਂ ਹਸਪਤਾਲ ਦਾਖ਼ਲ ਗਰਭਵਤੀ ਔਰਤਾਂ ਨੂੰ ਸਰਕਾਰ ਵਲੋਂ ਦਿੱਤਾ ਜਾਂਦਾ ਮੁਫਤ ਖਾਣਾ ਅਤੇ ਸਿਵਲ ਹਸਪਤਾਲ ਵਿਚ ਹੋਰ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿਸ ਦੇ ਬਿੱਲ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫ਼ਾਜ਼ਿਲਕਾ ਵਲੋਂ ਪਾਸ ਕਰਵਾਏ ਜਾਂਦੇ ਹਨ। ਬਿੱਲਾ ਨੂੰ ਪਾਸ ਕਰਵਾਉਣ ਦੇ ਬਦਲੇ ਅਕਾਊਂਟੈਂਟ ਵੱਲੋਂ 30 ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ, ਜਿਸ ਦਾ ਸੌਦਾ 25 ਹਜ਼ਾਰ ਵਿਚ ਹੋਇਆ ਸੀ। ਵਿਜੀਲੈਂਸ ਨੇ ਅਕਾਊਂਟੈਂਟ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

LEAVE A REPLY