ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 102 ਰੁਪਏ ਦਾ ਵਾਧਾ

0
111
  • Google+
ਨਵੀਂ ਦਿੱਲੀ/1 ਮਈ/ ਬਿਊਰੋ:
ਮਈ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 102 ਰੁਪਏ ਦਾ ਵਾਧਾ ਹੋਇਆ ਹੈ। ਹੁਣ ਰਾਜਧਾਨੀ ਦਿੱਲੀ ‘ਚ ਨਵੇਂ ਸਿਲੰਡਰ ਦੀ ਕੀਮਤ 2355 ਰੁਪਏ ਹੋਵੇਗੀ। ਹਾਲਾਂਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ। ਇਸ ਦੌਰਾਨ ਕੀਮਤਾਂ ‘ਚ 268 ਰੁਪਏ ਦਾ ਵਾਧਾ ਹੋਇਆ ਸੀ।ਹੁਣ ਇਹ ਵਾਧਾ ਘਰੇਲੂ ਰਸੋਈ ਗੈਸ ਸਿਲੰਡਰ ‘ਚ ਨਹੀਂ ਬਲਕਿ ਕਮਰਸ਼ੀਅਲ ਗੈਸ ਸਿਲੰਡਰ ‘ਚ ਹੋਇਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੁਣ 19 ਕਿੱਲੋ ਕਮਰਸ਼ੀਅਲ ਗੈਸ ਦਾ ਭਾਅ 102.50 ਰੁਪਏ ਵਧ ਕੇ 2, 355 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ 1 ਅਪ੍ਰੈਲ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ 268.50 ਰੁਪਏ ਵਧੇ ਸੀ।

LEAVE A REPLY