ਤੇਜ ਰਫ਼ਤਾਰ ਟਰੱਕ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਔਰਤ ਦੀ ਮੌਤ ਦੋ ਗੰਭੀਰ ਜ਼ਖ਼ਮੀ

0
65
  • Google+
ਲੁਧਿਆਣਾ/ 1 ਮਈ/ ਅਮਨਦੀਪ 
ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਹਾਰਡੀਜ਼ ਵਰਲਡ ਨੇੜੇ ਸ਼ਨੀਵਾਰ ਸ਼ਾਮ ਇੱਕ ਟਰੱਕ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਔਰਤ ਦੀ ਮੌਤ ਅਤੇ ਦੋ ਲੋਕ ਜ਼ਖਮੀ ਹੋ ਗਏ। ਟਰੱਕ ਨੂੰ ਜ਼ਬਤ ਕਰਕੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ ਰਫ਼ਤਾਰ ਟਰੱਕ ਅਸੰਤੁਲਿਤ ਹੋ ਗਿਆ ਸੀ, ਜਿਸ ਨੂੰ ਡਰਾਈਵਰ ਸੰਭਾਲ ਨਹੀਂ ਸਕਿਆ ਅਤੇ ਬਾਈਕ ‘ਤੇ ਜਾ ਰਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸਾ ਹੁੰਦੇ ਹੀ ਰਾਸ਼ਟਰੀ ਰਾਜ ਮਾਰਗ ‘ਤੇ ਜਾਮ ਲੱਗ ਗਿਆ। ਕਰੀਬ ਡੇਢ ਘੰਟੇ ਤੱਕ ਸੜਕ ’ਤੇ ਆਵਾਜਾਈ ਠੱਪ ਰਹੀ। ਪੁਲਸ ਥਾਣਾ ਲਾਡੋਵਾਲ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲਿਆ।ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਮ ਖੁਲ੍ਹਵਾਇਆ ਗਿਆ।

LEAVE A REPLY