ਥਾਣਾ ਮਹਿਤਪੁਰ ਦੀ ਪੁਲਿਸ ਨੇ ਕਿਡਨੈਪ ਕੀਤੇ ਵਿਅਕਤੀ ਨੂੰ ਟਰੇਸ ਕਰਕੇ ਕਿਡਨੈਪਿੰਗ ਦੀ ਗੁੱਥੀ 4 ਘੰਟੇ ‘ਚ ਸੁਲਝਾਇਆ

0
79

  • Google+

 

ਜਲੰਧਰ,(ਹਰੀਸ਼ ਸ਼ਰਮਾ ) । ਸ੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ , ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਇੰਸ : ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਮੁਕੱਦਮਾ ਨੰਬਰ 39 ਮਿਤੀ 30.04.2022 ਜੁਰਮ 365 ਭ : ਦ ਥਾਣਾ ਮਹਿਤਪੁਰ ਵਿੱਚ ਦੋਸ਼ੀਅਨ ਸੁਧੀਰ ਕੁਮਾਰ ਉਰਫ ਬੱਗਾ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 199/2 ਕਮਲਾ ਕਲੋਨੀ ਨਾਭਾ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਅਤੇ ਕੁਲਜੀਤ ਸਿੰਘ ਉਰਫ ਦਾਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਲਾਧੀਆ ਕਲਾ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਇੰਸ : ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਮੁਕੱਦਮਾ ਉਕਤ ਬਰਬਿਆਨ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਣਸੀਆ ਬਾਜਣ ਥਾਣਾ ਸਿੱਧਵਾ ਬੇਟ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਕਿ ਮੁਦਈ ਮੁਕੱਦਮਾ ਗੁਰਮੀਤ ਸਿੰਘ ਅਤੇ ਦਾ ਮਾਲਕ ਵਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫਤਿਹਪੁਰ ਥਾਣਾ ਸਮਰਾਲਾ ਜਿਲ੍ਹਾ ਪਟਿਆਲਾ ਜੋ ਤੂੜੀ ਵਾਲੀ ਟਰਾਲੀ ਭਰਨ ਦਾ ਕੰਮ ਕਰਦੇ ਹਨ । ਉਹ ਪਰਜੀਆ ਪਿੰਡ ਕੰਮ ਕਰ ਰਹੇ ਸਨ ਕਿ ਉਹਨਾਂ ਦੀ ਟਰਾਲੀ ਦਾ ਰਿੰਮ ਟੁੱਟ ਗਿਆ ਤਾਂ ਉਹ ਤੇ ਉਸਦਾ ਮਾਲਕ ਵਰਿੰਦਰ ਸਿੰਘ ਰਿੰਮ ਠੀਕ ਕਰਾਉਣ ਲਈ ਮਹਿਤਪੁਰ ਖਾਲਸਾ ਟਾਈਰ ਵਾਲੇ ਦੀ ਦੁਕਾਨ ਤੇ ਆਏ ਜਿੱਥੇ ਸਮਾਂ ਕ੍ਰੀਬ 02:15 ਦਿਨ ਦਾ ਹੋਵੇਗਾ ਕਿ 4/5 ਵਿਅਕਤੀ ਗੱਡੀ ਚੋ ਉਤਰ ਕੇ ਦੁਕਾਨ ਤੇ ਆਏ ਜਿਨ੍ਹਾਂ ਵਿਚੋਂ ਇੱਕ ਵਿਅਕਤੀ ਸੁਧੀਰ ਕੁਮਾਰ ਤੇ ਉਨ੍ਹਾਂ ਦੇ ਨਾਲ ਅਣਪਛਾਤੇ ਵਿਅਕਤੀ ਜੋ ਵਰਿੰਦਰ ਸਿੰਘ ਨੂੰ ਕੁਟਮਾਰ ਕਰਕੇ ਉਸ ਨੂੰ ਧੱਕੇ ਨਾਲ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਸਨ।

LEAVE A REPLY