ਥਾਣਾ ਲੋਹੀਆਂ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

0
37

  • Google+

ਜਲੰਧਰ ( ਰਜਿੰਦਰ ): ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀ ਹਦਾਇਤ ਤੇ ਸਬ ਇਸ. ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਅਗਵਾਈ ਦੀ ਪੁਸਿਲ ਪਾਰਟੀ ਦੇ SI ਸਵਿੰਦਰ ਸਿੰਘ ਥਾਣਾ ਲੋਹੀਆ ਨੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ ਉਪ ਪੁਲਿਸ ਕਪਤਾਨ , ਸਬ – ਡਵੀਜਨ ਸ਼ਾਹਕੋਟ ਜੀ ਨੇ ਦਸਿਆ ਕਿ ਸਵਿੰਦਰ ਸਿੰਘ ਸਬ – ਇੰਸਪੈਕਟਰ ਥਾਣਾ ਲੋਹੀਆਂ ਨੇ ਸਮੇਤ ਪੁਲਿਸ ਪਾਰਟੀ ਮਿਤੀ 29.04.2022 ਨੂੰ ਨਵਾਪਿੰਡ ਖਾਲੇਵਾਲ ਦੀ ਪੁਲੀ ਤੇ ਨਾਕਾਬੰਦੀ ਦੌਰਾਨ ਲੁੱਟਾ ਖੋਹਾ ਕਰਨ ਵਾਲੇ 03 ਦੋਸ਼ੀਆਂ 1.ਦੇਸ਼ ਕੁਮਾਰ ਉਰਫ ਦੇਸ਼ ਪੁੱਤਰ ਰੌਣਕੀ ਰਾਮ ਵਾਸੀ ਹੋਰਾਂ ਥਾਣਾ ਲੋਹੀਆ , 2.ਲਵਪ੍ਰੀਤ ਸਿੰਘ ਉਰਫ ਭੁੱਲੋ ਪੁੱਤਰ ਸੁਖਵੰਤ ਸਿੰਘ ਵਾਸੀ ਪੂਨੀਆਂ ਥਾਣਾ ਸ਼ਾਹਕੋਟ ਅਤੇ 3.ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਸੁਰਜੀਤ ਸਿੰਘ ਵਾਸੀ ਪੂਨੀਆਂ ਥਾਣਾ ਸ਼ਾਹਕੋਟ ਨੂੰ ਕਾਬੂ ਕੀਤਾ । ਜਿਹਨਾ ਪਾਸੋਂ ਸਕੂਟਰੀ ਟੀ.ਵੀ.ਐਸ. ਯੂਪੀਟਰ ਨੰਬਰੀ PB76 -A- 8365 , 2 , ਮੋਟਰਸਾਈਕਲ ਹੀਰੋ ਸਪਲੈਡਰ ਪਲੱਸ ਨੰਬਰੀ PB08EV – 1856 ਅਤੇ 3. ਮੋਟਰਸਾਈਕਲ ਪਲਟੀਨਾ ਬਿਨਾ ਨੰਬਰੀ ਅਤੇ ਦੋ ਕ੍ਰਿਪਾਨਾਂ ਬ੍ਰਾਮਦ ਕੀਤੀਆ । ਜੋ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਸੀ ਸੰਭਾਵਨਾ ਹੈ।

LEAVE A REPLY