ਥਾਣਾ ਸਿਟੀ ਨਕੋਦਰ ਦੀ ਪੁਲਿਸ ਨੇ ਚੋਰੀ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਕੀਤਾ ਗ੍ਰਿਫਤਾਰ

0
70

  • Google+

ਜਲੰਧਰ (ਰਮਨ ): ਸ਼੍ਰੀ ਸਵਪਨ ਸਰਮਾ ਸੀਨੀਅਰ ਪੁਲਿਸ ਕਪਤਾਨ , ਜਿਲ੍ਹਾ ਜਲੰਧਰ ਦਿਹਾਤੀ , ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਕਪਤਾਨ , ( ਤਫਤੀਸ਼ ) ਅਤੇ ਸ਼੍ਰੀ ਲਖਵਿੰਦਰ ਸਿੰਘ ਮੱਲ ਉੱਪ ਕਪਤਾਨ ਪੁਲਿਸ ਸਬ ਡਵੀਜਨ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਅਧਾਰ ਤੇ ਥਾਣਾ ਸਿਟੀ ਨਕੋਦਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਮੁਕੱਦਮਾ ਨੰਬਰ 33 ਮਿਤੀ 11.04.2022 ਅ / ਧ 454,380 ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਦੇ ਦੋਸ਼ੀ ਪਿੰਦਰਜੀਤ ਉਰਫ ਭਿੰਦਾ ਪੁੱਤਰ ਬੀਰਾ ਵਾਸੀ ਮੀਰਾਪੁਰ ਗੇਟ ਸੰਕਰ ਰੋਡ ਨਕੋਦਰ , ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਤੇ ਹਿਮਾਸ਼ੂ ਉਰਫ ਹਨੀ ਪੁੱਤਰ ਰੋਸਨ ਲਾਲ ਵਾਸੀ ਮੀਰਾਪੁਰ ਗੇਟ ਸੰਕਰ ਰੋਡ ਨਕੋਦਰ , ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਤੇ ਦੀਪਕ ਉਰਫ ਦੀਪੂ ਪੁੱਤਰ ਪ੍ਰਦੀਪ ਕੁਮਾਰ ਵਾਸੀ ਮੁੱਹਲਾ ਜੈਨ ਕਲੋਨੀ ਨੇੜੇ ਰਵੀਦਾਸ ਮੰਦਰ ਜਲੰਧਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵਿੰਦਰ ਸਿੰਘ ਮੱਲ ਉੱਪ ਕਪਤਾਨ ਪੁਲਿਸ ਸਬ ਡਵੀਜਨ ਨਕੋਦਰ ਜਿਲ੍ਹਾ ਜਲੰਧਰ ਦਿਹਾਤੀ ਉਕਤ ਮੁੱਕਦਮਾ ਉਕਤ ਮੁਕੱਦਮਾ ਬਰ ਬਿਆਨ ਕਮਲ ਕਿਸ਼ੋਰ Slo ਰੌਸ਼ਨ ਲਾਲ ਵਾਸੀ ਮੁੱਹਲਾ ਪ੍ਰੀਤ ਨਗਰ ਨਕੋਦਰ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਮਿਤੀ 07/04/2022 ਨੂੰ ਪਰਿਵਾਰ ਸਮੇਤ ਸ਼ਿਰੜੀ ਸਾਈ ਬਾਬਾ ਮੰਦਿਰ ਮਹਾਰਾਸ਼ਟਰ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਮੈ ਮਿਤੀ 10-04-2022 ਨੂੰ ਘਰ ਆ ਕਿ ਵੇਖਿਆ ਤਾ ਘਰ ਦੇ ਮੇਨ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਜਦੋਂ ਅੰਦਰ ਜਾਕੇ ਵੇਖਿਆ ਤਾ ਸਟੋਰ ਵਿੱਚ ਪਈਆ ਅਲਮਾਰੀਆ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਕੱਪੜੇ ਖਿਲਰੇ ਪਏ ਸਨ ਅਲਮਾਰੀਆ ਵਿੱਚ ਪਈ ਨਗਦੀ ਕਰੀਬ 80,000 / ਰੁਪਏ ਅਤੇ ਸੋਨੇ ਦੇ ਗਹਿਣੇ ਲੇਡੀਜ ਟੌਪਸ ਦੌ ਲੇਡੀਜ ਵੰਗਾ , ਤਿੰਨ ਲੇਡੀਜ ਮੁੰਦੀਆ , 10 / 12 ਚਾਂਦੀ ਸਿੱਕੋ ਇੱਕ ਮੋਬਾਇਲ ਸੈਮਸੰਗ J – 7 ਪ੍ਰਾਇਮ ਦੋ ਘੜੀਆ Hudson ਕੰਪਨੀ ਇੱਕ ਡੰਗਲ ਜੀਉ ਜਿਸਦਾ ਨੰਬਰ 77430-45144 ਅਤੇ ਦੋ ATM ਕਾਰਡ ਵੀ ਗਾਇਬ ਸੀ ।ਜਿਸ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ।ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ। ਦੋਸੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY