ਪਾਰਸ ਸਪਾਈਸਜ ਫੈਕਟਰੀ ਅਤੇ ਨੈਸਲੇ ਠੇਕੇਦਾਰ ਲੇਬਰ ਯੂਨੀਅਨ  ਇੰਟਕ ਨੇ ਵੱਖ-ਵੱਖ ਤੋਰ ਤੇ ਮਨਾਇਆ ਮਜ਼ਦੂਰ ਦਿਵਸ।

    0
    242

     

    • Google+
    ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਕਿਰਤ ਕਨੂੰਨਾਂ ਵਿਚ ਬਦਲਾਅ ਮਜ਼ਦੂਰਾਂ ਨੂੰ ਫਿਰ ਸ਼ਿਕਾਗੋ ਦੇ 1886 ਵਾਲੇ ਹਲਾਤਾਂ ਵਿੱਚ ਲੈ ਜਾਵੇਗਾ- ਵਿਜੇ ਧੀਰ।
    ਮੋਗਾ (1 ਮਈ) ਇੰਟਕ ਨਾਲ ਸਬੰਧਤ ਪਾਰਸ ਸਪਾਈਸਜ ਵਰਕਰਜ ਯੂਨੀਅਨ ਨੇ ਪ੍ਰਧਾਨ ਦਵਿੰਦਰ ਸਿੰਘ ਜੋੜਾਂ ਦੀ ਅਗਵਾਈ ਵਿੱਚ ਪਾਰਸ ਮਸਾਲਾ ਫੈਕਟਰੀ ਦੇ ਬਾਹਰ ਅਤੇ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਅਹਾਤੇ ਵਿਚ ਪ੍ਰਧਾਨ ਲਵਦੀਪ ਸਿੰਘ ਲਾਡੀ ਸਰਪੰਚ ਦੀ ਅਗਵਾਈ ਵਿੱਚ ਅੱਜ ਮਜ਼ਦੂਰ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਮਜ਼ਦੂਰ ਏਕਤਾ ਦੇ ਪ੍ਰਤੀਕ ਇੰਟਕ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪਰੰਤ 1886 ਦੇ ਸ਼ਿਕਾਗੋ ਮਜ਼ਦੂਰ ਅੰਦੋਲਨ ਦੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰ ਇਤਿਹਾਸ ਦੇ ਪਹਿਲੇ ਮਜ਼ਦੂਰ ਇਤਿਹਾਸਕ ਮਜ਼ਦੂਰ ਅੰਦੋਲਨ ਦਿਹਾੜਾ 1 ਮਈ 1886 ਨੂੰ ਹੋਇਆ ਸੀ, ਉਸ ਤੋਂ ਪਹਿਲਾਂ ਮਾਲਕ ਅਪਣੀ ਮਨਮਰਜ਼ੀ ਨਾਲ ਮਜ਼ਦੂਰਾਂ ਤੋਂ ਉਸ ਤੋਂ ਪਹਿਲਾਂ 18-18 ਘੰਟੇ ਤੋਂ ਵੀ ਜ਼ਿਆਦਾ ਸਮਾਂ ਕੰਮ ਲੈਂਦੇ ਸਨ ਅਤੇ ਅਪਣੀ ਮਨਮਰਜ਼ੀ ਨਾਲ ਦਿਹਾੜੀ ਦਿੰਦੇ ਸਨ।
    • Google+
    ਧੀਰ ਨੇ ਕਿਹਾ ਕਿ 1 ਮਈ 1886 ਦੇ ਸ਼ਿਕਾਗੋ ਇਤਿਹਾਸਕ ਮਜ਼ਦੂਰ ਅੰਦੋਲਨ ਜਿਸ ਵਿਚ ਕੲੀ ਮਜ਼ਦੂਰ ਸ਼ਹੀਦ ਹੋ ਗਏ ਸਨ, ਉਸ ਅੰਦੋਲਨ ਤੋਂ ਬਾਅਦ ਮਜ਼ਦੂਰ ਦੀ ਦਿਹਾੜੀ 8 ਘੰਟੇ ਦੀ ਹੋਈ ਸੀ। ਧੀਰ ਨੇ ਕਿਹਾ ਕਿ ਭਾਰਤ ਦੀ ਮੋਜੂਦਾ ਮੋਦੀ ਸਰਕਾਰ ਵੱਲੋਂ 44 ਲੇਬਰ ਪੱਖੀ ਲੇਬਰ ਕਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕੋਡ ਬਣਾ ਕੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਜਾ ਰਿਹਾ ਹੈ। ਧੀਰ ਨੇ ਮਜ਼ਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਿਰਤ ਕਨੂੰਨਾਂ ਵਿਚ ਕਾਰਪੋਰੇਟ ਘਰਾਣਿਆਂ ਪੱਖੀ ਉਕਤ ਬਦਲਾਅ ਲਾਗੂ ਹੋ ਗਿਆ ਤਾਂ ਫਿਰ ਮਜ਼ਦੂਰ ਇੱਕ ਸਦੀ ਤੋਂ ਵੀ ਜ਼ਿਆਦਾ ਪਿੱਛੇ ਸ਼ਿਕਾਗੋ ਦੇ 1886 ਵਾਲੇ ਹਲਾਤਾਂ ਵਿੱਚ ਵਾਪਸ ਪਹੁੰਚ ਜਾਣਗੇ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਦਵਿੰਦਰ ਸਿੰਘ ਜੋੜਾਂ ਨੇ ਕਿਹਾ ਕਿ ਕਿਰਤ ਕਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮੋਜੂਦਾ ਸੋਧਾਂ ਅਨੁਸਾਰ 300 ਕਰਮਚਾਰੀਆਂ ਤੱਕ ਫੈਕਟਰੀ ਨੂੰ ਬੰਦ ਕਰਨ ਲਈ ਫੈਕਟਰੀ ਮਾਲਕ ਨੂੰ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੋਵੇਗੀ। ਜੋੜਾਂ ਨੇ ਕਿਹਾ ਕਿ ਮੋਜੂਦਾ ਸਰਕਾਰ ਵਲੋਂ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਠਿਤ ਹੋ ਕੇ ਹੀ ਮਜ਼ਦੂਰ ਵਰਗ ਅਪਣੀ ਸਮਾਜਿਕ ਸੁਰੱਖਿਆ ਯਕੀਨੀ ਬਣਾ ਸਕਦਾ ਹੈ ਅਤੇ ਮਜ਼ਦੂਰ ਮਾਰੂ ਨੀਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਦੀਪ ਸਿੰਘ ਲਾਡੀ ਸਰਪੰਚ, ਨੰਦ ਲਾਲ ਜੈਦਕਾ, ਸੁਖਮੰਦਰ ਸਿੰਘ, ਹਰਪਾਲ ਸਿੰਘ ਮੰਗਾਂ, ਬਲੋਰ ਸਿੰਘ, ਰਮਨਦੀਪ, ਦਵਿੰਦਰ ਸਿੰਘ, ਮੇਜ਼ਰ ਸਿੰਘ, ਹਰਵਿੰਦਰ ਕੌਰ ਗੇਜੋ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

    LEAVE A REPLY