ਪੰਜਾਬ ਟਰੇਡ ਯੂਨੀਅਨ ਫਡਰੇਸ਼ਨ ਮੰਡੀ ਗੋਬਿੰਦਗੜ ਨੇ ਮਨਾਇਆ ਮਜਦੂਰ ਦਿਵਸ

0
68

  • Google+
  • Google+

ਮੰਡੀ ਗੋਬਿੰਦਗੜ,(ਸੁਖਵਿੰਦਰ)) : ਪੰਜਾਬ ਟਰੇਡ ਯੂਨੀਅਨ ਫਡਰੇਸਨ ਮੰਡੀ ਗੋਬਿੰਦਗੜ ਵਲੋਂ ਮਜਦੂਰ ਦਿਵਸ ਮੌਕੇ ਸ਼ਿਕਾਗੋ ਦੇ ਸਹੀਦਾ ਨੂੰ ਸਰਧਾਂਜਲੀ ਭੇਟ ਕੀਤੀ ਗਈ। ਫਡਰੇਸਨ ਦੇ ਮੀਤ ਪ੍ਰਧਾਨ ਰਾਮ ਕੇਵਲ ਯਾਦਵ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿੱਚ ਸਾਬਕਾ ਪ੍ਰਧਾਨ ਡਾਕਟਰ ਸਿੰਕਦਰ ਸਿੰਘ, ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਬਰੀ, ਜੋਗਿਦਰ ਸਿੰਘ ਮੈਣੀ, ਮਾਸਟਰ ਧਰਮਪਾਲ ਸਿੰਘ ਐਗਰਿਸ ਆਦਿ ਨੇ ਕਿਹਾ ਕਿ ਮਜਦੂਰ ਕਿਸੇ ਵੀ ਦੇਸ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ। ਇਸ ਤੋ ਬਿਨਾ ਕੋਈ ਵੀ ਦੇਸ ਤਰੱਕੀ ਨਹੀ ਕਰ ਸਕਦਾ।

ਇਸ ਮੌਕੇ ਤੇ ਡਾਕਟਰ ਸਿਕੰਦਰ ਸਿੰਘ ਨੇ ਕਿਹਾ ਕਿ ਸਾਨੂੰ ਮਜਦੂਰਾ ਦੇ ਹੱਕਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਜਦੂਰਾ ਦੀਆ ਸਮਸਿਆਵਾ ਵੱਲ ਵਿਸ਼ੇਸ਼ ਧਿਆਨ ਦੇਵੇ।

ਇਸ ਮੌਕੇ ਤੇ ਰਾਜ ਭਾਰਦਵਾਜ, ਨੌਰੰਗ ਸਿੰਘ, ਸੁਦਾਮਾ ਪਾਂਡੇ, ਮਨਦੀਪ ਸਿੰਘ, ਬਰਜੇਸ ਕੁਮਾਰ ਸਾਈ ਜੀ, ਮੁਹਮੰਦ ਨਈਅਮ, ਕਮਲੂ ਪਾਸਵਾਨ, ਕੈਪਟਨ ਨੰਦ ਲਾਲ ਜੀ ਆਦਿ ਹਾਜਰ ਸਨ।

LEAVE A REPLY