ਮਜ਼ਦੂਰ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਲੋਨੀ ਨੰਬਰ ਚਾਰ ਦੇ ਦੋ ਹਜ਼ਾਰ ਪਰਿਵਾਰ ਕੀਤੇ ਬੇਘਰ

0
97

  • Google+

ਚੰਡੀਗੜ੍ਹ/1 ਮਈ/ ਵਿਸ਼ੇਸ਼ 
ਚੰਡੀਗੜ੍ਹ ਦੀ ਕਲੋਨੀ ਨੰਬਰ 4 ਵਿੱਚ ਅੱਜ ਸੈਂਕੜੇ ਪਰਿਵਾਰ ਬੇਘਰ ਹੋ ਗਏ। ਚੰਡੀਗੜ੍ਹ ਪ੍ਰਸ਼ਾਸਨ ਦੇ ਬੁਲਡੋਜ਼ਰਾਂ ਨੇ ਇੱਥੇ ਬਣੇ ਕੱਚੇ ਮਕਾਨਾਂ ਨੂੰ ਢਾਹ ਦਿੱਤਾ। ਇਸ ਦੌਰਾਨ ਭਾਰੀ ਪੁਲੀਸ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਅੱਗੇ ਕਲੋਨੀ ਵਾਸੀ ਬੇਵੱਸ ਨਜ਼ਰ ਆਏ। ਉਹ ਕੋਈ ਵਿਰੋਧ ਵੀ ਦਰਜ ਨਹੀਂ ਕਰਵਾ ਸਕੇ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ। ਕਲੋਨੀ ਦੇ ਕਰੀਬ 2000 ਪਰਿਵਾਰਾਂ ਵਿੱਚੋਂ ਸਿਰਫ਼ 290 ਨੂੰ ਚੰਡੀਗੜ੍ਹ ਅਸਟੇਟ ਦਫ਼ਤਰ ਵੱਲੋਂ ਬਾਇਓਮੀਟ੍ਰਿਕ ਸਰਵੇਖਣ ਦੇ ਆਧਾਰ ’ਤੇ ਮਲੋਆ ਵਿੱਚ ਮਕਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ।ਕਲੋਨੀ ਵਿੱਚ ਰਹਿਣ ਵਾਲੇ ਲੋਕ ਸਾਈਕਲਾਂ, ਰੇਹੜੀਆਂ ਤੇ ਪੈਦਲ ਹੀ ਆਪਣਾ ਜ਼ਰੂਰੀ ਸਮਾਨ ਲੈ ਕੇ ਜਾਂਦੇ ਦੇਖੇ ਗਏ। ਇਸ ਦੇ ਨਾਲ ਹੀ ਕੁਝ ਲੋਕ ਸੜਕ ਦੇ ਕਿਨਾਰੇ ਅਤੇ ਟੁੱਟੇ-ਭੱਜੇ ਮਕਾਨਾਂ ਕੋਲ ਆਪਣਾ ਸਮਾਨ ਲੈ ਕੇ ਬੈਠੇ ਦੇਖੇ ਗਏ। ਮਕਾਨ ਢਾਹੁਣ ਤੋਂ ਬਾਅਦ ਕੁਝ ਲੋਕ ਨੇੜਲੀਆਂ ਕਲੋਨੀਆਂ ਵਿੱਚ ਕਿਰਾਏ ’ਤੇ ਰਹਿਣ ਲਈ ਜਾ ਰਹੇ ਸਨ। ਇਸ ਦੇ ਨਾਲ ਹੀ ਕਈਆਂ ਕੋਲ ਕਿਰਾਏ ਦੇ ਪੈਸੇ ਨਹੀਂ ਸਨ ਅਤੇ ਉਹ ਦੁਖੀ ਹੋ ਕੇ ਰੋਂਦੇ ਨਜ਼ਰ ਆਏ। ਕੁਝ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਆਪਣਾ ਸਮਾਨ ਪੈਕ ਕਰਕੇ ਪਿੰਡ ਜਾ ਰਹੇ ਹਨ।

LEAVE A REPLY