ਮਾਨਸਾ ਅਦਾਲਤ ਵੱਲੋਂ CM ਭਗਵੰਤ ਮਾਨ ਤਲਬ

0
75

  • Google+

ਮਾਨਸਾ/1 ਮਈ/ ਦਲੀਪ 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਸਾ ਅਦਾਲਤ ਨੇ 21 ਜੁਲਾਈ ਲਈ ਤਲਬ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਸਾਲ 2019 ‘ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ, ਜਿਸ ਨੂੰ ਲੈ ਕੇ ਭਗਵੰਤ ਮਾਨ ਵੱਲੋਂ ਟਿੱਪਣੀ ਕੀਤੀ ਗਈ ਸੀ।ਉਸ ਸਮੇਂ ਭਗਵੰਤ ਮਾਨ ਨੇ ਨਾਜਰ ਸਿੰਘ ਮਾਨਸ਼ਾਹੀਆ ‘ਤੇ ਦੋਸ਼ ਲਾਇਆ ਸੀ ਕਿ ਮਾਨਸ਼ਾਹੀਆ ਦੀ ਕਾਂਗਰਸ ਨਾਲ ਡੀਲ ਹੋਈ ਹੈ, ਜਿਸ ਤੋਂ ਬਾਅਦ ਨਾਜਰ ਸਿੰਘ ਮਾਨਸ਼ਾਹੀਆ ਨੇ ਅਦਾਲਤ ‘ਚ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸ ਕੇਸ ਦੀ ਪਹਿਲੀ ਤਰੀਕ ਵਿੱਚ ਅਦਾਲਤ ਨੇ ਭਗਵੰਤ ਮਾਨ ਨੂੰ 21 ਜੁਲਾਈ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

LEAVE A REPLY