ਮੁੱਖ ਅਧਿਆਪਕਾ ਮੈਡਮ ਕਮਲਜੀਤ ਕੌਰ ਨੂੰ ਦਿੱਤੀ ਪਿੰਡ ਵਾਸੀਆਂ ਵਲੋਂ ਨਿੱਘੀ ਵਿਦਾਇਗੀ

0
84

  • Google+

ਮੋਰਿੰਡਾ, 1 ਮਈ  ( ਵਰਮਾ  ) 
ਲਗਾਤਾਰ 32 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਣਾ ਵਿੱਚ ਮੁੱਖ ਅਧਿਆਪਕਾ ਦੀ ਸੇਵਾ ਨਿਭਾ ਚੁੱਕੇ ਮੈਡਮ ਕਮਲਜੀਤ ਕੌਰ ਦਾ ਸਕੂਲ ਦੇ ਸਟਾਫ ਮੈਂਬਰਾਂ, ਮੈਨੇਜਮੈਂਟ ਕਮੇਟੀ ਅਤੇ ਪਿੰਡ ਸਰਹਾਣਾ ਦੇ ਵਸਨੀਕਾਂ ਵਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਮੈਡਮ ਕਮਲਜੀਤ ਕੌਰ ਨੇ ਵਿਦਿਅਕ ਖੇਤਰ ਅਤੇ ਉਹਨਾਂ ਦੇ ਪਤੀ ਜਸਵੀਰ ਸਿੰਘ ਨੇ ਬੈਂਕਿੰਗ ਖੇਤਰ ਵਿੱਚ ਸੇਵਾ ਨਿਭਾਉਂਦਿਆਂ ਮੋਰਿੰਡਾ ਇਲਾਕੇ ਵਿੱਚ ਵਧੀਆ ਕਾਰਗੁਜਾਰੀ ਸਦਕਾ ਲੋਕਾਂ ਨਾਲ ਵੱਡੇ ਪੱਧਰ ਤੇ ਪਰਿਵਾਰਕ ਸਾਂਝ ਬਣਾਈ ਹੈ। ਇਹੀ ਕਾਰਨ ਹੈ ਕਿ ਅੱਜ ਸਾਰਾ ਪਿੰਡ ਅਤੇ ਮੋਰਿੰਡਾ ਵਾਸੀ ਉਹਨਾਂ ਦੀ ਸੇਵਾਮੁਕਤੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਦੱਸਿਆ ਕਿ ਪਿੰਡ ਵਿੱਚ ਉਹਨਾਂ ਦੇ ਵਿਦਿਆਰਥੀਆਂ ਵਲੋਂ ਇੱਕ ਨਵਾਂ ਟਰੈਕਟਰ ਸਜਾ ਕੇ ਮੈਡਮ ਕਮਲਜੀਤ ਕੌਰ ਅਤੇ ਉਹਨਾਂ ਦੇ ਪਤੀ ਜਸਵੀਰ ਸਿੰਘ ਨੂੰ ਟਰੈਕਟਰ ਰਾਹੀਂ ਹੀ ਮੋਰਿੰਡਾ ਵਿਖੇ ਉਹਨਾਂ ਦੇ ਗ੍ਰਹਿ ਤੱਕ ਪਹੁੰਚਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰੱਕੜ, ਨੇਤਰ ਸਿੰਘ ਪੀ.ਏ. ਟੂ ਸਾਬਕਾ ਮੁੱਖ ਮੰਤਰੀ ਪੰਜਾਬ, ਸਰਬਜਿੰਦਰ ਸਿੰਘ ਮਾਨ, ਗੁਰਮੇਲ ਸਿੰਘ ਬਾੜਾ, ਅਰੁਣ ਗੁਪਤਾ, ਅਰਵਿੰਦਰ ਸਿੰਘ ਰੰਗੀ ਸਾਬਕਾ ਚੇਅਰਮੈਨ ਖੰਡ ਮਿੱਲ ਮੋਰਿੰਡਾ ਆਦਿ ਸ਼ਾਮਿਲ ਸਨ।  

LEAVE A REPLY