ਰੁਜ਼ਗਾਰ ਮੰਗਣ ਲਈ ਸਿੱਖਿਆ ਮੰਤਰੀ ਦੀ ਕੋਠੀ ਵੱਲ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਖਿੱਚਧੂਹ

0
84

  • Google+

ਬਰਨਾਲਾ, 1 ਮਈ, ਰਮੇਸ਼ :

ਮਜ਼ਦੂਰ ਦਿਹਾੜੇ ਵਾਲੇ ਦਿਨ ਰੁਜ਼ਗਾਰ ਮੰਗਣ ਲਈ ਸਿੱਖਿਆ ਮੰਤਰੀ ਦੀ ਕੋਠੀ ਵੱਲ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਪੁਲਿਸ ਵੱਲੋਂ ਖਿੱਚਧੂਹ ਕੀਤੀ ਗਈ। ਬੇਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ ਐਡ ਐੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ। ਪੁਲਿਸ ਨੇ ਰਸਤੇ ਵਿੱਚ ਅਧਿਆਪਕਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਬੈਰੀਕੇਡ ਕੀਤੇ ਹੋਏ ਸਨ। ਬੇਰੁਜ਼ਗਾਰ ਅਧਿਆਪਕਾਂ ਨੇ ਜਦੋਂ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਖਿੱਚਧੂਹ ਕੀਤੀ ਗਈ, ਜਿਸ ਵਿੱਚ ਕਈ ਅਧਿਆਪਕਾਂ ਦੀਆਂ ਪੱਗਾਂ ਉਤਰ ਗਈਆਂ।

ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਬੇਰੁਜ਼ਗਾਰਾਂ ਦੀ ਗੱਲ ਸੁਣੇ ਉਲਟਾ ਪੁਲਿਸ ਰੋਕਾਂ ਲਗਾ ਕੇ ਪਿਛਲੀਆਂ ਸਰਕਾਰਾਂ ਵਾਂਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਜੀ ਅਤੇ ਸਿੱਖਿਆ ਸਕੱਤਰ ਨਾਲ ਉਹਨਾਂ ਦੀਆਂ ਮੰਗਾਂ ਬਾਬਤ ਪੈੱਨਲ ਮੀਟਿੰਗ ਕਰਵਾਈ ਜਾਵੇ। ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੇ ਪਿਛਲੇ ਜਾਰੀ ਇਸਤਿਹਾਰ ਵਿਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ-ਘੱਟ 3000 ਅਸਾਮੀਆਂ ਪ੍ਰਤੀ ਵਿਸ਼ਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ।
  
ਪ੍ਰਸ਼ਾਸਨ ਨੇ 9 ਮਈ ਨੂੰ ਪੈੱਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ। 

ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਆਗੂ ਹਰਦੀਪ ਟੋਡਰ ਪੁਰ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।

 ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸੇਖਾ, ਜਨਰਲ ਸਕੱਤਰ ਗਗਨਦੀਪ ਕੌਰ ਗਰੇਵਾਲ, ਜਗਜੀਤ ਸਿੰਘ ਜੱਗੀ ਜੋਧਪੁਰ, ਕੁਲਵੰਤ ਲੌਂਗੋਵਾਲ, ਬਲਰਾਜ ਸਿੰਘ ਫਰੀਦਕੋਟ, ਲਖਵਿੰਦਰ ਸਿੰਘ ਮੁਕਤਸਰ ਸਾਹਿਬ, ਅਮਨਜੀਤ ਸਿੰਘ ਚਮਕੌਰ ਸਾਹਿਬ, ਦਵਿੰਦਰ ਖਮਾਣੋਂ, ਸੰਦੀਪ ਸਿੰਘ ਮੋਫਰ, ਮਨਪ੍ਰੀਤ ਬੋਹਾ, ਬਲਕਾਰ ਬੁਢਲਾਡਾ, ਅਵਤਾਰ ਮਾਨਸਾ, ਬਲਵਿੰਦਰ ਕੌਰ ਮੋਗਾ, ਜਸਵੀਰ ਕੌਰ ਮੋਗਾ, ਹਰਦੀਪ ਕੌਰ, ਗੁਰਦੀਪ ਸਿੰਘ ਰਾਮਗੜ੍ਹ, ਅਵਤਾਰ ਹਰੀਗੜ੍ਹ, ਜਗਸੀਰ ਝਲੂਰ, ਸੁਖਪਾਲ ਖਾਨ, ਹਰਸ਼ਰਨ ਭੱਠਲ, ਅਮਨਦੀਪ ਬਾਵਾ, ਹਰਦੀਪ ਕੌਰ, ਸਮਨਦੀਪ ਗੁਆਰਾ, ਇਕਬਾਲ ਨਿਆਮਤਪੁਰ, ਗੁਰਜੰਟ ਫਰੀਦਪੁਰ, ਗੁਰਮਿੰਦਰ ਬਨਭੌਰੀ, ਚੰਨਾ ਸਿੰਘ, ਸੁਖਜੀਤ ਸਿੰਘ ਬੁਰਜ ਹਰੀਕੇ, ਧਰਮਿੰਦਰ ਸਿੰਘ, ਗੁਰਜੀਤ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY