ਕੁਲਜੀਤ ਪਾਲ ਸਿੰਘ ਮਾਹੀ ਨੇ ਡੀ.ਪੀ.ਆਈ. ਦਾ ਚਾਰਜ ਸੰਭਾਲਿਆ

0
66

  • Google+

ਮੋਹਾਲੀ,   2 ਮਈ, ਮਨਦੀਪ 
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ. ਸੈਕੰਡਰੀ ਸਿੱਖਿਆ ਦਾ ਚਾਰਜ ਕੁਲਜੀਤ ਪਾਲ ਸਿੰਘ ਮਾਹੀ ਪੀ.ਸੀ.ਐੱਸ. (2004) ਨੇ ਮੁੱਖ ਦਫ਼ਤਰ ਵਿਖੇ ਸੰਭਾਲ ਲਿਆ ਹੈ।
ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਆਨ ਲਾਇਨ ਮੀਟਿੰਗ ਰਾਹੀਂ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ ਦੀ ਜਾਣ-ਪਛਾਣ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕਰਵਾਈ। ਉਹਨਾਂ ਸ੍ਰੀ ਮਾਹੀ ਨੂੰ ਵਿਭਾਗ ਵਿੱਚ ਜੀ ਆਇਆਂ ਕਿਹਾ।
ਇਸ ਮੌਕੇ ਸ੍ਰੀ ਮਾਹੀ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਮਿਆਰੀ ਸਿੱਖਿਆ ਅਤੇ ਚੰਗਾ ਪ੍ਰਸ਼ਾਸ਼ਨ ਦੇਣ ਲਈ ਇੱਕ ਟੀਮ ਵੱਜੋਂ ਕੰਮ ਕਰਨਗੇ। 

LEAVE A REPLY