ਜੁਗਾੜੂ ਰੇਹੜੀਆਂ ਬੰਦ ਕਰਵਾਉਣ ਦੀ ਮੰਗ ਨੂੰ ਲੈਕੇ ਛੋਟਾ ਹਾਥੀ ਕੈਂਟਰ ਯੂਨੀਅਨ ਨੇ ਕੱਢਿਆ ਰੋਸ ਮਾਰਚ। 

0
84

  • Google+

ਪੰਜਾਬ ਸਰਕਾਰ ਵਿਰੁੱਧ ਚੋਂਕ ਵਿਚ ਕੀਤਾ ਰੋਸ ਪ੍ਰਦਰਸ਼ਨ, ਕਨੂੰਨ ਦੀ ਪਾਲਨਾ ਕਰਨ ਵਾਲੇ ਸਜ਼ਾ ਭੁਗਤ ਰਹੇ ਹਨ, ਕਨੂੰਨ ਦੀ ਪਾਲਨਾ ਨਾਂ ਕਰਨ ਵਾਲੇ ਮੋਜਾਂ ਕਰ ਰਹੇ ਹਨ- ਵਿਜੇ ਧੀਰ।

ਮੋਗਾ (2 ਮਈ) ਜੁਗਾੜੂ ਰੇਹੜੀਆਂ ਦਾ ਪ੍ਰਚਲਨ ਬੰਦ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਭਾਰਤੀ ਮਿਨੀ ਕੈਂਟਰ ਯੂਨੀਅਨ, ਨਿਊ ਅਜ਼ਾਦ ਟਾਟਾ ਐਸ ਯੂਨੀਅਨ, ਮਿਨੀ ਕੈਂਟਰ ਯੂਨੀਅਨ ਦੇ ਸੈਂਕੜੇ ਛੋਟਾ ਹਾਥੀ ਕੈਂਟਰਾਂ ਨੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੀ ਮੋਨ (ਸਾਈਲੈਂਟ) ਰੋਸ ਮਾਰਚ ਕੱਢਿਆ ਉਸ ਤੋਂ ਪਹਿਲਾਂ ਜੋਗਿੰਦਰ ਸਿੰਘ ਚੋਂਕ ਵਿੱਚ ਫਲਾਈ ਓਵਰ ਦੇ ਹੇਠ ਯੂਨੀਅਨਾਂ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਗੈਰ ਕਾਨੂੰਨੀ ਜੁਗਾੜੂ ਰੇਹੜੀਆਂ ਤੁਰੰਤ ਬੰਦ ਕੀਤੀਆਂ ਜਾਣ ਤਾਂ ਜੋ ਕਨੂੰਨ ਦੇ ਮੁਤਾਬਕ ਮਿਨੀ ਕੈਂਟਰਾਂ ਰਾਹੀ ਅਪਣੀ ਦੋ ਟਾਈਮ ਦੀ ਰੋਟੀ ਕਮਾਉਣ ਵਾਲੇ ਮਿਨੀ ਕੈਂਟਰ ਡਰਾਈਵਰਾਂ ਦਾ ਰੋਜ਼ਗਾਰ ਪ੍ਰਭਾਵਿਤ ਨਾ ਹੋਵੇ ਅਤੇ ਉਹ ਭੁੱਖੇ ਨਾਂ ਮਰਨ‌‌। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਨੀ ਕੈਂਟਰਾਂ ਵਾਲੇ ਜਿਨਾ ਦੇ ਡਰਾਈਵਿੰਗ ਲਾਇਸੈਂਸ ਬਣੇ ਹੋਏ ਹਨ ਅਤੇ ਜਿਨ੍ਹਾਂ ਨੇ ਲੱਖਾਂ ਰੁਪਏ ਦਾ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਅਪਣਾ ਸਵੈ ਰੁਜ਼ਗਾਰ ਚਲਾਉਣ ਲਈ ਮੋਟਰ ਵਹੀਕਲਜ਼ ਐਕਟ ਅਤੇ ਦੂਜੇ ਕਨੂੰਨਾਂ ਤਹਿਤ ਕਨੂੰਨੀ ਤੋਰ ਤੇ ਮੰਜ਼ੂਰ ਸ਼ੁਦਾ ਮਿਨੀ ਕੈਂਟਰ ਖਰੀਦੇ ਹੋਏ ਹਨ ਉਹ ਕਨੂੰਨ ਨੂੰ ਮੰਨਣ ਦੀ ਸਜ਼ਾ ਭੁਗਤ ਰਹੇ ਹਨ ਅਤੇ ਦੂਜੇ ਪਾਸੇ ਗੈਰ ਕਾਨੂੰਨੀ ਜੁਗਾੜੂ ਰੇਹੜੀਆਂ ਵਾਲੇ ਜਿਨਾ ਦੀਆਂ ਜੁਗਾੜੂ ਰੇਹੜੀਆਂ ਮੋਟਰ ਵਹੀਕਲਜ਼ ਐਕਟ ਅਤੇ ਦੂਸਰੇ ਕਨੂੰਨਾਂ ਤਹਿਤ ਨਜਾਇਜ਼ ਅਤੇ ਗੈਰ ਕਾਨੂੰਨੀ ਹਨ ਜਿਨ੍ਹਾਂ ਪਾਸ ਨਾਂ ਡਰਾਇਵਿੰਗ ਲਾਇਸੈਂਸ ਹਨ ਅਤੇ ਨਾ ਹੀ ਉਨ੍ਹਾਂ ਨੂੰ ਰਜਿਸਟਰੇਸ਼ਨ ਅਤੇ ਪਾਸਿੰਗ ਫੀਸ ਲਗਦੀ ਹੈ ਅਤੇ ਜਿਹੜੇ ਟ੍ਰੈਫਿਕ ਲੲੀ ਵੀ ਬਹੁਤ ਵੱਡੀ ਸਮਸਿਆ ਹਨ ਉਹ ਗੈਰ ਕਾਨੂੰਨੀ ਜੁਗਾੜੂ ਰੇਹੜੀਆਂ ਵਾਲੇ ਕਨੂੰਨ ਦੇ ਰਾਜ ਵਿੱਚ ਮੋਜਾਂ ਕਰ ਰਹੇ ਹਨ। ਇਸ ਮੌਕੇ ਵਿਜੇ ਧੀਰ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਪਣੇ ਕੲੀ ਫੈਸਲਿਆਂ ਤਹਿਤ ਇਨਾਂ ਗੈਰ ਕਾਨੂੰਨੀ ਜੁਗਾੜੂ ਰੇਹੜੀਆਂ ਦੇ ਪ੍ਰਚਲਨ ਤੇ ਰੋਕ ਲਗਾਈ ਹੈ। ਵਿਜੇ ਧੀਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਪੰਜਾਬ ਵਿੱਚ ਕਨੂੰਨੀ ਤੋਰ ਤੇ ਮਾਨਤਾ ਪ੍ਰਾਪਤ ਮਿਨੀ ਕੈਂਟਰਾ ਵਾਲਿਆਂ ਅਤੇ ਗੈਰ ਕਾਨੂੰਨੀ ਤੌਰ ਤੇ ਚਲ ਰਹੇ ਜੁਗਾੜੂ ਰੇਹੜੀਆਂ ਵਾਲਿਆਂ ਦਰਮਿਆਨ ਇੱਕ ਵੱਡਾ ਸੂਬਾ ਪੱਧਰੀ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਪੰਜਾਬ ਸਰਕਾਰ ਆਪਣੀ ਜ਼ਿਮੇਵਾਰੀ ਦਾ ਨਿਰਵਾਹ ਕਰਦੇ ਹੋਏ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਬੀਤੇ ਕੲੀ ਸਾਲਾਂ ਤੋਂ ਚਲਦੇ ਆ ਰਹੇ ਇਸ ਸੰਘਰਸ਼ ਨੂੰ ਸਥਾਈ ਤੌਰ ਤੇ ਸਮਾਪਤ ਕਰਨ ਲਈ ਤੁਰੰਤ ਕੋਈ ਠੋਸ ਨੀਤੀ ਨਿਸ਼ਚਿਤ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਖਜ਼ਾਨਚੀ ਸਤਨਾਮ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਭੁੱਲਰ, ਪ੍ਰਧਾਨ ਵਿੱਕੀ, ਪ੍ਰਧਾਨ ਅਮਰੀਕ ਸਿੰਘ ਜੋੜਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਿਨੀ ਕੈਂਟਰ ਵਰਕਰ ਹਾਜ਼ਰ ਸਨ।

LEAVE A REPLY