ਭਾਰਤੀਆ ਪੋਸਟਲ ਕਰਮਚਾਰੀ ਫਡਰੇਸ਼ਨ ਵਲੋਂ ਕਰਵਾਇਆ ਗਿਆ ਗੁਰਮਤਿ ਸਮਾਗਮ

0
84

  • Google+
  • Google+

ਅੰਮ੍ਰਿਤਸਰ 2 ਮਈ 2022–(ਰਾਕੇਸ਼ ਅੱਤਰੀ ) 

“ਹਿੰਦ ਦੀ ਚਾਦ’’) ਨੋਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ  ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੇ ਦੇਸ਼  ਭਰ ਵਿੱਚ ਭਾਰਤੀਆ ਪੋਸਟਲ ਕਰਮਚਾਰੀ ਫਡਰੇਸ਼ਨ ਵਲੋਂ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੇ ਸਬੰਧ ਵਿੱਚ ਭਾਰਤੀਆ ਪੋਸਟਲ ਕਰਮਚਾਰੀ ਐਸੋਸੀਏਸ਼ਨ, ਅੰਮ੍ਰਿਤਸਰ ਡਵੀਜਨ ਵਲੋਂ ਵੀ ਗੁਰਦੁਵਾਰਾ ਸਾਹਿਬ, ਨਵੀ ਸੜਕ, ਕਟੜਾ ਕਰਮ ਸਿੰਘ, ਪੋਸਟ ਆਫਿਸ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਵਿਜੈ ਕੁਮਾਰ (ਸਰਕਲ ਸਕੱਤਰ), ਭਾਰਤੀਆ ਪੋਸਟਲ ਕਰਮਚਾਰੀ ਐਸੋਸੀਏਸ਼ਨ, ਗਰੁੱਪ ‘ਸੀ’, ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਦੀ ਜੀਵਨੀ ਤੇ ਚਾਣਨਾ ਪਾਇਆ ਅਤੇ ਗੁਰੂ ਸਾਹਿਬ ਦੇ ਉਪਦੇਸ਼ਾ ਤੇ ਚੱਲਣ ਲਈ ਪ੍ਰੇਰਤ ਕੀਤਾ।

  • Google+

ਸਮਾਗਮ ਵਿੱਚ  ਸ਼੍ਰੀ ਮਨਜੀਤ ਸਿੰਘ (ਵਾਈਸ ਪ੍ਰਧਾਨ), ਭਾਰਤੀਆ ਪੋਸਟਲ ਕਰਮਚਾਰੀ ਫਡਰੇਸ਼ਨ,  ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ ਭਾਟੀਆ,  ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਨਰੇਸ਼ ਕੁਮਾਰ (ਡਵੀਜਨ ਸਕੱਤਰ), ਸ਼੍ਰੀ ਗੁਰਮੀਤ ਸਿੰਘ (ਸਰਕਲ ਸਕੱਤਰ), ਸ਼੍ਰੀ ਰਾਮ ਸਿੰਘ (ਡਵੀਜਨ ਸਕੱਤਰ), ਸ੍ਰੀ ਜਗਪ੍ਰੀਤ ਸਿੰਘ, ਸ਼੍ਰੀ ਰਾਕੇਸ਼ ਕੁਮਾਰ,  ਸ਼੍ਰੀ ਪਵਨ ਕੁਮਾਰ ਆਦਿ ਸਮੇਤ ਐਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।
ਇਸ ਸਮਾਗਮ ਵਿੱਚ ਬਾਬਾ ਸੂਰਤਾ ਸਿੰਘ ਜੀ, ਸ਼੍ਰੀ ਬਲਵਿੰਦਰ ਸਿੰਘ ਭਿੰਡਰ,  ਸ਼੍ਰੀ ਕੰਵਲਜੀਤ ਸਿੰਘ ਸੇਠੀ  ਅਤੇ ਹੋਰ ਵੀ ਇਲਾਕਾ ਨਿਵਾਸੀਆਂ ਹਾਜਰ ਸਨ।  ਇਸ ਮੌਕੇ ਗੁਰੂ ਘਰ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ  ।

LEAVE A REPLY