ਮਿਸ਼ਨ ਇੰਦਰਧਨੁਸ਼- 4.0 ਦਾ ਤੀਜਾ ਰਾਊਂਡ ਸ਼ੁਰੂ,  176 ਬੱਚਿਆਂ ਅਤੇ 20 ਗਰਭਵਤੀ ਔਰਤਾਂ ਦਾ ਹੋਇਆ ਟੀਕਾਕਰਨ

0
81

  • Google+
  • Google+
  • Google+
  • Google+

ਜਲੰਧਰ (2-5-2022):ਵਿਜਯਪਾਲ ਸਿੰਘ 

 “75ਵਾਂ ਆਜਾਦੀ ਦਾ ਅਮ੍ਰਿਤ ਮਹੋਤਸਵ” ਤਹਿਤ ਸਿਹਤ ਵਿਭਾਗ ਜਲੰਧਰ ਵਲੋਂ ਮਿਸ਼ਨ ਇੰਦਰਧਨੁਸ਼ 4.0 ਦੇ ਤੀਜੇ ਰਾਊਂਡ ਦੀ ਸ਼ੁਰੂਆਤ 2 ਮਈ ਦਿਨ ਸੋਮਵਾਰ ਨੂੰ ਕੀਤੀ ਗਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਿਸੇ ਕਾਰਨ ਕਰਕੇ ਰੂਟੀਨ ਟੀਕਾਕਰਨ ਕਰਵਾਉਣ ਤੋਂ ਵਾਂਝੇ ਰਹਿ ਗਏ 0 ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤੀਜੇ ਰਾਊਂਡ ਦੇ ਪਹਿਲੇ ਦਿਨ 0 ਤੋਂ 2 ਸਾਲ ਤੱਕ ਦੀ ਉਮਰ ਦੇ 176 ਬੱਚਿਆਂ ਅਤੇ 20 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।

ਤੀਜੇ ਰਾਊਂਡ ਦੀ ਸ਼ੁਰੂਆਤ ਦੌਰਾਨ ਸੋਮਵਾਰ ਨੂੰ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਵੱਲੋਂ ਅਮਨ ਨਗਰ, ਹਰਗੋਬਿੰਦਪੁਰਾ, ਸ਼ਿਵ ਮੰਦਿਰ ਸ਼ਸ਼ੀ ਨਗਰ, ਥਾਪੜ ਬਗੀਚੀ ਅਮਨ ਨਗਰ ਵਿਖੇ ਸੈਂਸ਼ਨਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਸਰਵਿਲਾਂਸ ਮੈਡੀਕਲ ਅਫਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਮਨਪ੍ਰੀਤ ਸਿੰਘ ਮੌਜੂਦ ਸਨ।   

LEAVE A REPLY