ਸਿਖਿਆ ਜਗਤ ਦੀ ਵਿਲੱਖਣ ਸ਼ਖ਼ਸੀਅਤ ਪ੍ਰਿੰਸੀਪਲ ਡਾਕਟਰ ਮੋਹਨ ਲਾਲ ਜੈਦਕਾ ਅਤੇ ਉਨ੍ਹਾਂ ਦੀ ਧਰਮਪਤਨੀ ਸੁਸ਼ਮਾ ਜੈਦਕਾ ਨੂੰ ਖੱਤਰੀਆਂ ਦੀ ਵਿਸ਼ਾਲ ਇਕੱਤਰਤਾ ਵਿੱਚ ਖੱਤਰੀ ਸਭਾਵਾਂ ਨੇ ਕੀਤਾ ਸਨਮਾਨਿਤ।

0
70

  • Google+
  • Google+

ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ।

ਖੱਤਰੀ ਸਭਾ ਦੇ ਏਜੰਡੇ, ਕਾਰਜਸ਼ੈਲੀ ਅਤੇ ਕਾਰਗੁਜ਼ਾਰੀ ਮਨ ਨੂੰ ਖੁਸ਼ ਕਰਨ ਵਾਲੀ ਹੈ- ਵਿਧਾਇਕ ਅਰੋੜਾ।

ਮੋਗਾ (2 ਮਈ) ਬੀਤੀ ਦੇਰ ਰਾਤ ਖੱਤਰੀ ਭਵਨ ਵਿੱਚ ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਵੱਲੋਂ ਕ੍ਰਮਵਾਰ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪੂਜਾ ਥਾਪਰ ਅਤੇ ਗੌਰਵ ਕਪੂਰ ਦੀ ਅਗਵਾਈ ਵਿੱਚ ਆਯੋਜਿਤ ਸਨਮਾਨ ਸਮਾਰੋਹ ਵਿੱਚ ਖੱਤਰੀਆਂ ਦੀ ਵਿਸ਼ਾਲ ਇਕੱਤਰਤਾ ਵਿੱਚ ਸਿੱਖਿਆ ਜਗਤ ਦੀ ਵਿਲੱਖਣ ਸ਼ਖ਼ਸੀਅਤ ਹਾਲ ਹੀ ਵਿੱਚ ਡੀ ਐਮ ਕਾਲਜ਼ ਆਫ ਐਜੂਕੇਸ਼ਨ ਤੋਂ ਬਤੋਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਡਾਕਟਰ ਮੋਹਨ ਲਾਲ ਜੈਦਕਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਸ਼ਮਾ ਜੈਦਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਨ ਲਾਲ ਜੈਦਕਾ ਦੀਆਂ ਬੇਮਿਸਾਲ ਸੇਵਾਵਾਂ ਲਈ ਉਕਤ ਖੱਤਰੀ ਸਭਾਵਾਂ ਨੇ ਸਨਮਾਨਿਤ ਕੀਤਾ। ਸਥਾਨਕ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਬਤੌਰ ਮੁੱਖ ਮਹਿਮਾਨ ਇਸ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੇ ਬਾਖੂਬੀ ਕੀਤਾ। ਚੀਫ਼ ਪੈਟਰਨ ਬੋਧ ਰਾਜ ਮਜੀਠੀਆ, ਮੈਡਮ ਇੰਦੂ ਪੁਰੀ, ਕੁਲਦੀਪ ਸਿੰਘ ਸਹਿਗਲ, ਪੈਟਰਨ ਡਾਕਟਰ ਪ੍ਰਿਥਵੀ ਰਾਜ ਚਾਟਲੇ, ਰਜਿੰਦਰ ਪੁਰੀ ,ਸੀਨੀਅਰ ਮੀਤ ਪ੍ਰਧਾਨ  ਰਮੇਸ਼ ਕੁੱਕੂ, ਸੁਭਾਸ਼ ਸਹਿਗਲ, ਮੁੱਖ ਸਲਾਹਕਾਰ ਸਾਬਕਾ ਪੁਲਿਸ ਇੰਸਪੈਕਟਰ ਸੁਰਿੰਦਰ ਕੁਮਾਰ ਚੋਪੜਾ, ਸਾਬਕਾ ਕਾਰਜਕਾਰੀ ਮੈਜਿਸਟ੍ਰੇਟ ਜਸਵੰਤ ਸਿੰਘ ਦਾਨੀ, ਪੀ ਸੀ ਐਸ ਅਫਸਰ ਈ ਟੀ ਓ ਨਵਦੀਪ ਲੜੋਈਆ, ਮਹਿਲਾ ਖੱਤਰੀ ਸਭਾ ਪ੍ਰਧਾਨ ਪੂਜਾ ਥਾਪਰ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਮਨ ਮਲਹੋਤਰਾ, ਜਨਰਲ ਸਕੱਤਰ ਸੋਨੀਆ ਢੰਡ, ਮੀਤ ਪ੍ਰਧਾਨ ਵਿਨੋਦ ਬਾਲਾ ਧੀਰ ਅਤੇ ਅਨੀਤਾ ਕੋੜਾ, ਯੁਵਾ ਖੱਤਰੀ ਸਭਾ ਦੇ ਚੇਅਰਮੈਨ ਜਗਜੀਵ ਧੀਰ, ਪ੍ਰਧਾਨ ਗੌਰਵ ਕਪੂਰ, ਸਲਾਹਕਾਰ ਹਰਪ੍ਰੀਤ ਸਿੰਘ ਸਹਿਗਲ, ਆਦੇਸ਼ ਇੰਦਰ ਸਿੰਘ ਸਹਿਗਲ ਮੰਚ ਤੇ ਵਿਰਾਜਮਾਨ ਸਨ। ਸਮਾਰੋਹ ਵਿੱਚ ਖੱਤਰੀ ਭਵਨ ਪਹੁੰਚਣ ਤੇ ਮੁੱਖ ਮਹਿਮਾਨ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਡਾਕਟਰ ਐਮ ਐਲ ਜੈਦਕਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਸ਼ਮਾ ਜੈਦਕਾ ਦਾ ਖੱਤਰੀ ਬਿਰਾਦਰੀ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸੱਭ ਤੋਂ ਪਹਿਲਾਂ ਮੁੱਖ ਮਹਿਮਾਨ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਭਗਵਾਨ ਰਾਮ ਦੇ ਸਰੂਪ ਤੇ ਅਤੇ ਬਾਅਦ ਵਿੱਚ ਖੱਤਰੀ ਸਭਾ ਪੰਜਾਬ ਦੇ ਚੁਣੇ ਗਏ ਪਹਿਲੇ ਪ੍ਰਧਾਨ ਸਵਰਗੀ ਕੇ ਕੇ ਪੁਰੀ ਪੀ ਮਾਰਕਾ ਵਾਲੇ ਦੇ ਚਿੱਤਰ ਤੇ ਫੁੱਲ ਮਾਲਾਵਾ ਅਰਪਿਤ ਕੀਤੀਆਂ। ਇਸ ਮੌਕੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਖੱਤਰੀ ਸਭਾ ਦੀਆਂ ਗਤੀਵਿਧੀਆਂ ਅਤੇ ਕਾਰਜਸ਼ੈਲੀ ਤੇ ਚਾਨਣਾ ਪਾਇਆ ਅਤੇ ਪ੍ਰਿੰਸੀਪਲ ਡਾਕਟਰ ਐਮ ਐਲ ਜੈਦਕਾ ਦੀਆਂ ਸਿੱਖਿਆ ਖੇਤਰ ਵਿੱਚ ਦਿੱਤੀਆਂ ਨਿੱਘੀਆਂ ਅਤੇ ਵਿਲੱਖਣ ਸੇਵਾਵਾਂ ਦੀ ਵਿਸਤਾਰ ਵਿਚ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਖੱਤਰੀ ਸਭਾ ਦੇ ਸੰਗਠਿਤ ਅਤੇ ਅਨੁਸ਼ਾਸਿਤ ਸੰਗਠਨ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਖੱਤਰੀ ਸਭਾ ਦੇ ਸਮਾਜ ਭਲਾਈ ਦੇ ਏਜੰਡੇ, ਕਾਰਜਸ਼ੈਲੀ ਅਤੇ ਕਾਰਗੁਜ਼ਾਰੀ ਮਨ ਨੂੰ ਖੁਸ਼ ਕਰਨ ਵਾਲੀ ਹੈ। ਇਸ ਮੌਕੇ ਖੱਤਰੀ ਸਭਾਵਾਂ ਦੇ ਮੁੱਖ ਮੰਤਰੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਵੀ ਵਿਧਾਇਕ ਬਣਨ ਤੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਐਮ ਐਲ ਮੋਲੜੀ, ਭਜਨ ਪ੍ਰਕਾਸ਼ ਵਰਮਾ, ਪ੍ਰਦੀਪ ਭੰਡਾਰੀ, ਪਵਨ ਕਪੂਰ, ਸੁਸ਼ੀਲ ਸਿਆਲ, ਸਰਬਜੀਤ ਸਿੰਘ ਮੈਂਗੀ, ਸਾਬਕਾ ਕੋਸਲਰ ਕ੍ਰਿਸ਼ਨ ਸੂਦ, ਪੰਕਜ ਸੂਦ, ਰਕੇਸ਼ ਵਰਮਾ, ਰਮਨ ਮਾਕਰ, ਮਨੀ ਕਪੂਰ, ਵਿਪਨ ਲੂੰਬਾ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸਨਿਆਸੀ, ਵਿਜੇਇੰਦਰ ਪੁਰੀ, ਅਮੀਸ ਭੰਡਾਰੀ, ਰੋਹਿਤ ਧੀਰ, ਰਜੀਵ ਧੀਰ, ਸ਼ਕਤੀ ਬਾਲਾ ਧੀਰ, ਅਸਰਿਤਾ ਧੀਰ, ਸੋਨੀਆ ਧੀਰ, ਅੰਤਵਾਲਾ ਧੀਰ, ਵੰਧਨਾ ਧੀਰ, ਰਿਤੂ ਮਜੀਠੀਆ, ਨਿਸ਼ਠਾ ਸੇਠੀ, ਸਿਦਾਰਥ ਮਜੀਠੀਆ, ਪਵਨ ਸਿੰਗਾਰੀ, ਸੁਭਾਸ਼ ਉਪਲ, ਸੁਮਨ ਕਾਂਤ ਵਿੱਜ, ਜਤਿੰਦਰ ਚੰਡੋਕ, ਪ੍ਰਿਤ ਪਾਲ ਸਿੰਘ ਸਰੀਨ, ਅਵਤਾਰ ਸਿੰਘ ਉੱਪਲ, ਵੀ ਪੀ ਸੇਠੀ, ਪ੍ਰਿਆ ਵਰਤ ਗੁਪਤਾ, ਅਸ਼ੋਕ ਕਾਲੀਆ, ਪ੍ਰਵੀਨ ਕੁਮਾਰ ਸ਼ਰਮਾ, ਨਰਿੰਦਰ ਘਈ, ਡਾਕਟਰ ਵਿਜੇ ਉਪਲ, ਦਿਨੇਸ਼ ਰਿਹਾਨ, ਵਿਕਾਸ ਚੋਪੜਾ, ਸੁਮੇਧਾ ਧੀਰ, ਸੰਜੀਵ ਕੋੜਾ ਰਿੰਮੀ, ਸੰਜੀਵ ਕੋੜਾ ਐਕਸਾਈਜ਼ ਵਿਭਾਗ, ਵਿਜੇ ਥਾਪਰ, ਸੁਰਿੰਦਰ ਕਟਾਰੀਆ, ਬਲਵਿੰਦਰ ਢੱਲ, ਸੁਰਿੰਦਰ ਵਿਨਾਇਕ, ਡਾਕਟਰ ਜਤਿੰਦਰ ਖੁੱਲਰ, ਨਰੇਸ ਸੂਰੀ, ਅਨੁਰਾਗ ਸੂਰੀ, ਜਸਵਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਸੋਢੀ, ਤਿਲਕ ਰਾਜ ਸੋਢੀ, ਪੰਕਜ ਮੈਨੀ, ਡਾਕਟਰ ਦਰਸ਼ਨ ਲਾਲ, ਦਰਸ਼ਨ ਧੀਰ, ਨਿਸੀ ਰਕੇਸ਼ ਵਿਜ, ਪ੍ਰੋਫੈਸਰ ਸੁਰੇਸ਼ ਮਲਹੋਤਰਾ, ਕੰਚਨ ਭੰਡਾਰੀ, ਸਤਿਆ ਪ੍ਰਕਾਸ਼ ਉਪਲ, ਰਕੇਸ਼ ਸਿਤਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY