BSF ਨੇ ਕਿਸਾਨ ਕੋਲੋਂ ਕੀਤੀ 7 ਕਰੋੜ ਦੀ ਹੈਰੋਇਨ ਬਰਾਮਦ

0
55
  • Google+
ਅੰਮ੍ਰਿਤਸਰ/2 ਮਈ/ ਰਾਕੇਸ਼ ਅੱਤਰੀ 
ਭਾਰਤੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸਰਹੱਦ ‘ਤੇ ਤਾਰਾਂ ਦੇ ਪਾਰ ਖੇਤੀ ਕਰ ਰਹੇ ਇਕ ਕਿਸਾਨ ਕੋਲੋਂ 7 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਨੇ ਤਾਰਾਂ ਦੇ ਆਰ-ਪਾਰ ਤਲਾਸ਼ੀ ਲੈਂਦੇ ਹੋਏ ਹੈਰੋਇਨ ਦੀ ਦੂਜੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਬੀਐਸਐਫ ਨੇ ਕਿਸਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਕਾਬੂ ਕੀਤੇ ਗਏ ਕਿਸਾਨ ਦੀ ਪਛਾਣ ਸਰਹੱਦੀ ਪਿੰਡ ਹਰਦੋ ਰਤਨ ਦੇ ਰਹਿਣ ਵਾਲੇ ਦਿਲਬਾਗ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦਿਲਬਾਗ ਸਿੰਘ ਦੀ ਤਾਰਾਂ ਤੋਂ ਪਾਰ ਤਿੰਨ ਕਨਾਲ ਜ਼ਮੀਨ ਹੈ। ਉੱਥੇ ਖੇਤੀ ਕਰਨ ਤੋਂ ਬਾਅਦ ਉਹ ਵਾਪਸ ਆ ਰਿਹਾ ਸੀ। ਉਹ ਆਪਣੇ ਨਾਲ ਟਰੈਕਟਰ ਟਰਾਲੀ ਵੀ ਲੈ ਗਿਆ ਸੀ। ਵਾਪਸੀ ‘ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕਿਸਾਨ ਨੇ ਆਪਣੇ ਕੱਪੜਿਆਂ ‘ਚ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ, ਜਿਸ ਤੋਂ ਬਾਅਦ ਕਿਸਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਬੀਐਸਐਫ ਜਵਾਨਾਂ ਵੱਲੋਂ ਜ਼ਬਤ ਕੀਤੇ ਗਏ ਦੋਵਾਂ ਪੈਕਟਾਂ ਦਾ ਕੁੱਲ ਵਜ਼ਨ 1.020 ਕਿੱਲੋਗ੍ਰਾਮ ਮਾਪਿਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਫਿਲਹਾਲ ਕਿਸਾਨ ਨੂੰ ਪੁਲਿਸ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY