ਐਸ.ਐਮ.ਓ. ਡਾ. ਜਸਵਿੰਦਰ ਸਿੰਘ ਵੱਲੋਂ ਤੰਦਰੁਸਤ ਸਿਹਤ ਕੇਂਦਰਾਂ ‘ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਕੀਤੀ ਸਮੀਖਿਆ
ਕਰਤਾਰਪੁਰ (6-5-2022): ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਸੀਐਚਸੀ ਕਰਤਾਰਪੁਰ ਵਿਖੇ ਬਲਾਕ ਦੇ ਸਮੂਹ ਕਮਿਊਨਿਟੀ ਹੈੱਲਥ ਅਫ਼ਸਰ (ਸੀ.ਐਚ.ਓ.) ਨਾਲ ਮੀਟਿੰਗ ਕੀਤੀ ਗਈ। ਜਿਸਦਾ ਮੁੱਖ ਮਕਸਦ ਤੰਦਰੁਸਤ ਸਿਹਤ ਕੇਂਦਰਾਂ ‘ਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕਰਨਾ ਸੀ। ਇਸ ਦੌਰਾਨ ਗੈਰ ਸੰਚਾਰੀ ਰੋਗ ਜਿਵੇ ਕਿ ਬੱਲਡ ਪ੍ਰੈਸਰ, ਸ਼ੂਗਰ, ਕੈਸਰ ਆਦਿ ਬਿਮਾਰੀਆਂ ਤੋਂ ਇਲਾਵਾ ਜੱਚਾ-ਬੱਚਾ ਅਤੇ ਸਿਹਤ ਵਿਭਾਗ ਦੇ ਹੋਰ ਕੰਮਾਂ ਨਾਲ ਸੰਬੰਧਤ ਰਿਪੋਰਟਾਂ ਨੂੰ ਵਿਚਾਰਿਆ ਗਿਆ।
ਡਾ. ਜਸਵਿੰਦਰ ਸਿੰਘ ਵੱਲੋਂ ਮੀਟਿੰਗ ਦੌਰਾਨ ਸੀ.ਐਚ.ਓ. ਨੂੰ ਹਦਾਇਤ ਕੀਤੀ ਗਈ ਕਿ ਆਪਣੇ ਖੇਤਰ ਵਿੱਚ ਵੱਧ ਤੋਂ ਵੱਧ ਗੈਰ ਸੰਚਾਰੀ ਰੋਗਾਂ ਸਬੰਧੀ ਜਾਂਚ ਕੈਂਪ ਲਗਾ ਲੋਕਾਂ ਦੀ ਸਕ੍ਰਿਨਿੰਗ ਕੀਤੀ ਜਾਵੇ।
ਉਨ੍ਹਾਂ ਕੋਵਿਡ ਵੈਕਸੀਨੇਸ਼ਨ ਦੇ ਟੀਚਾ ਪੂਰਾ ਕਰਨ ਦੀ ਹਦਾਇਤ ਵੀ ਕੀਤੀ । ਮੀਟਿੰਗ ਦੌਰਾਨ ਬੀ.ਈ.ਈ. ਰਾਕੇਸ਼ ਸਿੰਘ ਨੇ ਸਮੂਹ ਸੀ.ਐਚ.ਓ. ਨੂੰ ਕਿਹਾ ਕਿ ਅਜਾਦੀ ਦੇ 75ਵੇ ਮਹੋਸਤਵ ਤਹਿਤ ਆਪਣੇ ਇਲਾਕੇ ਵਿੱਚ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀ ਜਾਣ।ਇਸ ਮੌਕੇ ਐਲ.ਐਚ.ਵੀ. ਇੰਦਰਾ ਅਤੇ ਸਮੂਹ ਸੀ.ਐਚ.ਓ. ਮੌਜੂਦ ਸਨ।