ਝਾਰਖੰਡ ਵਿੱਚ ਬੰਦ ਪਈ ਕੋਲੇ ਦੀ ਖਾਨ ਦਾ ਕੇਸ ਅਸੀਂ ਜਿੱਤਿਆ,ਭਗਵੰਤ ਮਾਨ ਦਾ ਇਹਦੇ ‘ਚ ਕੀ ਰੋਲ: ਰਾਜਾ ਵੜਿੰਗ

  0
  56

  • Google+

  ਚੰਡੀਗੜ੍ਹ/7 ਮਈ/ਬਿਊਰੋ:
  ਝਾਰਖੰਡ ਵਿੱਚ ਬੰਦ ਪਈ ਕੋਲੇ ਦੀ ਖਾਨ ਨੂੰ ਲੈ ਕੇ ਰਾਜਾ ਵੜਿੰਗ ਨੇ ਸੀਐਮ ਭਗਵੰਤ ਮਾਨ ਨੂੰ ਕਟਹਿਰੇ ‘ਚ ਖੜਾ ਕੀਤਾ ਹੈ। ਸੀ.ਐਮ.ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਇਹ ਖਾਨ ਅਸੀਂ ਖੋਲ੍ਹੀ ਹੈ। ਇਸ ਦੇ ਜਵਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐਮ ਮਾਨ ਝੂਠ ਬੋਲ ਰਹੇ ਹਨ। ਅਸੀਂ ਕਾਂਗਰਸ ਸਰਕਾਰ ਵੇਲੇ ਇਸ ਖਾਨ ਦਾ ਕੇਸ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਕੋਲੇ ਦੀ ਕਮੀ ਨੇ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਕਰ ਦਿੱਤਾ ਹੈ। ਜਿਸ ਕਾਰਨ ਹੁਣ ਸਿਆਸੀ ਲੜਾਈ ਸ਼ੁਰੂ ਹੋ ਗਈ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਬਿਆਨ ਦੇ ਰਹੇ ਹਨ। ਉਹ ਜਿਸ ਕੋਲੇ ਦੀ ਖਾਨ ਦੀ ਗੱਲ ਕਰ ਰਿਹਾ ਹੈ, ਉਹ ਅਦਾਲਤੀ ਕੇਸ ਕਾਰਨ ਬੰਦ ਹੋ ਗਈ ਸੀ। ਕਾਂਗਰਸ ਸਰਕਾਰ ਸਤੰਬਰ 2021 ਵਿੱਚ ਸੁਪਰੀਮ ਕੋਰਟ ਤੋਂ ਕੇਸ ਜਿੱਤ ਗਈ ਸੀ। ਇਸ ਵਿੱਚ ਤੁਹਾਡਾ ਕੀ ਯੋਗਦਾਨ ਹੈ।ਵੜਿੰਗ ਨੇ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ 21 ਸਤੰਬਰ 2021 ਦੀ ਖਬਰ ਦੀ ਕਟਿੰਗ ਵੀ ਸਾਂਝੀ ਕੀਤੀ ਹੈ।ਸੀਐਮ ਮਾਨ ਨੇ ਕਿਹਾ ਸੀ ਕਿ ਬਿਜਲੀ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ। ਝਾਰਖੰਡ ਵਿੱਚ ਪੰਜਾਬ ਦੀ ਕੋਲਾ ਖਾਨ 2015 ਤੋਂ ਬੰਦ ਸੀ। ਪੰਜਾਬ ਨੇ ਇਸਨੂੰ ਖ਼ਰੀਦਿਆ ਹੋਇਆ ਹੈ। ਇਸ ਤੋਂ ਬਾਅਦ ਇਧਰੋਂ-ਉਧਰੋਂ ਕੋਲਾ ਲਿਆ ਜਾ ਰਿਹਾ ਸੀ। ਅਸੀਂ ਉਹ ਕੰਮ ਕਰਵਾ ਲਿਆ ਹੈ।ਉਨ੍ਹਾਂ ਕਿਹਾ ਸੀ ਕਿ ਮੈਂ ਮਈ ਦੇ ਆਖ਼ਰੀ ਹਫ਼ਤੇ ਇਸ ਖਾਨ ਦਾ ਉਦਘਾਟਨ ਕਰਨ ਲਈ ਝਾਰਖੰਡ ਜਾਵਾਂਗਾ।

  Attachments area
  Attachments area

  LEAVE A REPLY