ਦਿੱਲੀ ਦੀ ਅਦਾਲਤ ਨੇ ਭਾਜਪਾ ਆਗੂ ਬੱਗਾ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਦਿੱਤੇ ਹੁਕਮ

    0
    64

    • Google+

    ਨਵੀਂ ਦਿੱਲੀ, 7 ਮਈ, ਬਿਓਰੋ :

    ਬੀਤੇ ਦਿਨੀਂ ਦਿੱਲੀ ਦੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੇ ਰਹਿਣ ਪਿੱਛੋਂ ਅਕਸਰ ਨੂੰ ਭਾਜਪਾ ਆਗੂ ਦੇਰ ਰਾਤ ਨੂੰ ਅਦਾਲਤ ਵਿਚੋਂ ਆਪਣੇ ਘਰ ਲਈ ਚਲੇ ਗਏ। ਦਿੱਲੀ ਪੁਲਿਸ ਵੱਲੋਂ ਦੇਰ ਰਾਤ ਨੂੰ ਤਜਿੰਦਰ ਬੱਗਾ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਜਿਸਟ੍ਰੇਟ ਦੇ ਸਾਹਮਣੇ ਭਾਜਪਾ ਆਗੂ ਬੱਗਾ ਨੇ ਕਿਹਾ ਕਿ ਉਹ ਘਰ ਜਾਣਾ ਚਾਹੁੰਦੇ ਹਨ। ਇਸ ਉਤੇ ਅਦਾਲਤ ਨੇ ਉਨ੍ਹਾਂ ਛੱਡਣ ਦੇ ਨਾਲ ਦਿੱਲੀ ਪੁਲਿਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ। ਭਾਜਪਾ ਆਗੂ ਬੱਗਾ ਸੋਮਵਾਰ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਾਉਣਗੇ। ਮਿਲੀ ਜਾਣਕਾਰੀ ਅਨੁਸਾਰ ਮੈਡੀਕਲ ਰਿਪੋਰਟ ਵਿੱਚ ਬੱਗਾ ਦੇ ਹੱਥ ਅਤੇ ਮੋਢੇ ਉਤੇ ਸੱਟ ਲੱਗਣ ਦੀ ਗੱਲ ਵੀ ਸਾਹਮਣੇ ਆਈ ਹੈ।

    LEAVE A REPLY