ਵਿਸ਼ੇਸ਼ ਅਧਿਆਪਕ ਯੂਨੀਅਨ ( I.E.R.T. ) ਵਲੋਂ ਜਲਦ ਹੀ ਕੀਤਾ ਜਾਵੇਗਾ ਮੁੱਖ ਦਫਤਰ ਮੋਹਾਲੀ ਅਤੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ।

    0
    114
    ਵਿਸ਼ੇਸ਼ ਅਧਿਆਪਕ ਯੂਨੀਅਨ ( I.E.R.T. ) ਵਲੋਂ ਜਲਦ ਹੀ ਕੀਤਾ ਜਾਵੇਗਾ ਮੁੱਖ ਦਫਤਰ ਮੋਹਾਲੀ ਅਤੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ।
     ਪੰਜਾਬ ਦੇ ਸਾਰੇ ਆਈ.ਈ.ਆਰ.ਟੀ ਤੰਗ ਆ ਕੇ ਲਗਾਉਣਗੇ ਧਰਨਾ । 2005 ਤੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਵੀ ਠੇਕੇ ਤੇ ਕੰਮ ਕਰ ਰਹੇ 370 ਦੇ ਕਰੀਬ 1.E.R.T. ਅਧਿਆਪਕ ਜੋ ਲੱਗਭਗ 70000 ਦੇ ਕਰੀਬ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਸਹੂਲਤਾਂ ਦੇ ਰਹੇ ਹਨ ਜਿਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕਾ ਕਰਨ ਦਾ ਭਰੋਸਾ ਪਿਛਲੀ ਪੰਜਾਬ ਸਰਕਾਰ ਦੇ ਸਮੇਂ ਮੋਹਾਲੀ ਵਿਖੇ ਵਿਸ਼ੇਸ਼ ਅਧਿਆਪਕ ਯੂਨੀਅਨ ( I.E.RT. ) ਦੇ ਲਗਾਏ ਗਏ ਧਰਨੇ ਵਿਖੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਵੱਲੋਂ ਨਿੱਜੀ ਤੌਰ ਤੇ ਆ ਕੇ ਦਿੱਤਾ ਗਿਆ ਸੀ ਤੇ ਯੂਨੀਅਨ ਵੱਲੋਂ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਬਹੁਤ ਵਾਰ ਈ – ਮੇਲ ਰਾਹੀਂ ਪੱਤਰ ਭੇਜੇ ਗਏ ਅਤੇ ਪੰਜਾਬ ਦੇ ਸਾਰੇ ਐਮ.ਐਲ.ਏਜ. ਨੂੰ ਮਿਲ ਕੇ ਰੈਗੂਲਰ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ । ਵਿਸ਼ੇਸ਼ ਅਧਿਆਪਕ ( I.E.R.T. ) ਦੀ ਤਨਖਾਹ ਦਾ 1-4-2015 ਤੋਂ ਅੱਜ ਤੱਕ ਦਾ ਬਕਾਇਆ ਜੋ ਲਗਭਗ 79000 ਰੁਪਏ ਪ੍ਰਤੀ ਆਈ.ਈ.ਆਰ.ਟੀ. ਬਣਦਾ ਹੈ ਅਤੇ 2018 ਤੋਂ ਹੁਣ ਤੱਕ ਲਗਾਤਾਰ ਤਨਖਾਹ ਵਿੱਚ ਕੀਤੀ ਗਈ ਕਟੌਤੀ ਜੋ ਬਿਨਾਂ ਕਿਸੇ ਕਾਰਨ ਤੋਂ ਲਗਾਈ ਗਈ ਹੈ , ਦਾ ਬਕਾਇਆ ਲਗਭਗ 350000 ਪ੍ਰਤੀ ਆਈ.ਈ.ਆਰ.ਟੀ. ਬਣਦਾ ਹੈ , ਜਾਰੀ ਨਹੀਂ ਕੀਤਾ ਜਾ ਰਿਹਾ । ਰੈਗੂਲਰ ਨਾ ਕਰਨ ਅਤੇ ਤਨਖਾਹ ਕਟੌਤੀ ਦੇ ਕਾਰਨ ਪੰਜਾਬ ਵਿੱਚ ਆਈ.ਈ.ਆਰ.ਟੀ. ਘੱਟ ਤਨਖਾਹ ਤੇ ਕੰਮ ਕਰ ਰਹੇ ਹਨ । ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਯੂਨੀਅਨ ਨੂੰ ਮੁੱਖ ਮੰਤਰੀ ਜੀ ਜਾਂ ਸਿੱਖਿਆ ਮੰਤਰੀ ਜੀ ਪੰਜਾਬ ਵਲੋਂ ਜਲਦ ਹੀ ਮੀਟਿੰਗ ਦਿੱਤੀ ਜਾਵੇ ।

    LEAVE A REPLY