ਪਟਾਕਾ ਫ਼ੈਕਟਰੀ ‘ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ

    0
    84
    • Google+
    ਸਹਾਰਨਪੁਰ/9 ਮਈ/ਬਿਊਰੋ:
    ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਸ਼ਨੀਵਾਰ ਸ਼ਾਮੀਂ ਇਕ ਪਟਾਕਾ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਬਾਰੂਦ ‘ਚ ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਫੈਕਟਰੀ ਮਾਲਕ ਰਾਹੁਲ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।ਧਮਾਕਿਆਂ ਕਾਰਨ ਲਾਸ਼ਾਂ ਦੇ ਹਿੱਸੇ 500 ਮੀਟਰ ਦੂਰ ਤੱਕ ਖਿੱਲਰੇ ਹੋਏ ਮਿਲੇ। ਪੁਲੀਸ ਨੂੰ ਅੱਧਾ ਕਿਲੋਮੀਟਰ ਦੂਰ ਖੇਤ ਵਿੱਚੋਂ ਇੱਕ ਮਜ਼ਦੂਰ ਦੀ ਰੀੜ੍ਹ ਦੀ ਹੱਡੀ ਮਿਲੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਟੀਮ ਨੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਸਪਤਾਲ ਵਿੱਚ 6 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। 3 ਤੋਂ ਵੱਧ ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਮੁਹਿੰਮ ਤੋਂ ਬਾਅਦ ਹੁਣ ਸਰਚ ਆਪਰੇਸ਼ਨ ਜਾਰੀ ਹੈ, ਤਾਂ ਜੋ ਮਲਬੇ ‘ਚ ਦੱਬੀਆਂ ਲਾਸ਼ਾਂ ਨੂੰ ਲੱਭਿਆ ਜਾ ਸਕੇ

    LEAVE A REPLY