ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਵਿਧਾਇਕ ਡਾ ਚਰਨਜੀਤ ਸਿੰਘ ਨੂੰ ਦਿੱਤਾ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ

    0
    60

    • Google+

    0 ਜੂਨ ਤੋਂ  ਝੋਨਾ ਲਾਉਣ ਲਈ  ਅੱਠ ਘੰਟੇ ਮੰਗੀ ਬਿਜਲੀ
     ਮੋਰਿੰਡਾ 09 ਮਈ  , ਵਰੂਣ
    ਭਾਰਤੀ ਕਿਸਾਨ ਯੂਨੀਅਨ ( ਰਜਿ: )ਕਾਦੀਆਂ  ਜ਼ਿਲ੍ਹਾ ਰੋਪੜ ਦੇ ਇਕ ਵਫ਼ਦ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ  ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੂੰ   ਇਕ ਮੈਮੋਰੰਡਮ ਦਿੱਤਾ, ਜੋ ਉਨ੍ਹਾਂ ਦੇ ਨਿੱਜੀ ਸਹਾਇਕ  ਵਰਿੰਦਰ ਸਿੰਘ ਬਾਠ ਨੇ  ਲਿਆ  ।
    ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ  ਰੇਸ਼ਮ ਸਿੰਘ ਬਡਾਲੀ ਨੇ ਦੱਸਿਆ  ਕਿ ਇਸ ਮੰਗ ਪੱਤਰ ਰਾਹੀਂ  ਯੂਨੀਅਨ ਨੇ  ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ  ਮੰਗ ਕੀਤੀ ਕਿ  ਕਿਸਾਨਾਂ ਦੇ  ਗੰਨੇ ਦੀ ਫ਼ਸਲ ਦੇ ਮਿੱਲਾਂ ਵੱਲ ਖੜ੍ਹੇ ਕਰੋੜਾਂ ਰੁਪਏ(900 ਕਰੋਡ਼ ਦੇ ਕਰੀਬ ) ਦੇ ਬਕਾਏ ਰਹਿੰਦੇ ਹਨ  , ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ   ਕਿ ਮਿੱਲਾਂ ਨੂੰ  ਗੰਨੇ ਦੀ ਰਹਿੰਦੀ ਅਦਾਇਗੀ ਤੁਰੰਤ ਕਰਨ ਲਈ ਗਰਾਂਟ ਜਾਰੀ ਕੀਤੀ ਜਾਵੇ  ।
    ਯੂਨੀਅਨਾਂ ਨੇ  ਫਸਲਾਂ ਦੇ ਹੋਏ ਖਰਾਬੇ  ਲਈ ਮੁਆਵਜ਼ਾ  ਅਤੇ ਰਾਹਤ ਦੇਣ ਦੀ ਮੰਗ ਕਰਦਿਆਂ ਕਿਹਾ  ਕਿ ਕਣਕ ਦਾ ਝਾੜ ਘੱਟ ਨਿਕਲਣ ਕਾਰਨ  ਹਰੇਕ  ਕਿਸਾਨ ਨੂੰ 10000 ਰੁਪਏ, ਅੱਗ ਨਾਲ ਸੜੀ ਹੋਈ ਕਣਕ ਦੇ 40000 ਰੁਪਏ   ਅਤੇ ਤੂੜੀ ਨਾ ਬਣਾ ਸਕਣ ਵਾਲੇ ਕਿਸਾਨਾਂ ਨੂੰ  10000  ਰੁਪਏ   ਪ੍ਰਤੀ ਏਕੜ  ਮੁਆਵਜ਼ਾ ਦਿੱਤਾ ਜਾਵੇ  ।
    ਯੂਨੀਅਨ ਆਗੂਆਂ ਨੇ  ਫ਼ਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ  ਕਿਹਾ ਕਿ ਮੌਜੂਦਾ ਖੇਤੀ ਵਿਕਾਸ ਮਾਡਲ ਅਪਨਾਉਣ ਦੀ ਥਾਂ ਤੇ ਕੁਦਰਤ  ਵਾਤਾਵਰਣ  ਅਤੇ ਕਿਸਾਨ ਪੱਖੀ  ਖੇਤੀ ਮਾਡਲ  ਅਪਣਾਇਆ ਜਾਵੇ ਅਤੇ  ਝੋਨਾ ਲਗਾਉਣ ਲਈ  ਸਰਕਾਰ ਵੱਲੋਂ ਜਾਰੀ ਫੁਰਮਾਨਾਂ ਤੇ  ਮੁੜ ਗ਼ੌਰ ਕਰਦਿਆਂ  ਦੱਸ ਜੂਨ ਤੋਂ ਝੋਨਾ ਲਗਾਉਣ ਲਈ  ਕਿਸਾਨਾਂ ਨੂੰ ਦਿਨ ਵਿਚ ਅੱਠ ਘੰਟਿਆਂ ਦੀ  ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ  ।ਮੂੰਗੀ ਮੱਕੀ ਮੂੰਗਫਲੀ  ਅਤੇ ਸਬਜ਼ੀਆਂ ਐਮਐਸਪੀ ਤੇ ਖਰੀਦਣ ਲਈ   ਯੋਗ ਖ਼ਰੀਦ ਨੀਤੀ ਬਣਾਈ ਜਾਵੇ  ।ਨਹਿਰੀ ਪਾਣੀ ਪੂਰਾ ਦਿੱਤਾ ਜਾਵੇ  , ਕੱਸੀਆਂ ਤੇ ਰਜਵਾਹਿਆਂ ਦੀ  ਸਾਫ਼ ਸਫ਼ਾਈ ਕਰਵਾ ਕੇ  ਤੇ ਮੁਰੰਮਤ ਕਰਵਾ ਕੇ  ਟੇਲ ਤੱਕ ਪੂਰਾ ਪਾਣੀ ਦਿੱਤਾ ਜਾਵੇ  ।ਕਿਸਾਨ ਯੂਨੀਅਨ ਨੇ  ਸਰਕਾਰ ਤੋਂ  ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ  ਪੰਜਾਬ ਦੀ ਪ੍ਰਤੀਨਿਧਤਾ ਬਹਾਲ ਕਰਵਾਉਣ ਲਈ  ਅਤੇ ਡੈਮ ਸਕਿਉਰਿਟੀ   ਐਕਟ ਨੂੰ  ਰੱਦ ਕਰਵਾਉਣ ਲਈ  ਵਿਧਾਨ ਸਭਾ ਵਿੱਚ ਮਤਾ ਪਾਸ ਕਰਨ  ਦੀ ਵੀ ਮੰਗ ਕੀਤੀ  ਹੇੈ।
    ਇਸ ਤੋਂ ਬਿਨਾਂ ਕਿਸਾਨ ਯੂਨੀਅਨ ਨੇ   ਜ਼ਮੀਨ ਹੇਠਲਾ ਪਾਣੀ ਲਗਾਤਾਰ ਥੱਲੇ ਜਾਣ ਸੰਬੰਧੀ  , ਹਾਈਵੇ ਨਾਲ ਸੰਬੰਧਤ ਮੁਆਵਜ਼ੇ ਅਤੇ ਹੋਰ ਮੰਗਾਂ ਸਬੰਧੀ  ਅਤੇ  ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਠੋਸ ਹੱਲ ਕਰਨ ਸਬੰਧੀ  ਸਰਕਾਰ ਨੂੰ  ਯੋਗ ਨੀਤੀ ਬਣਾ ਕੇ  ਪੰਜਾਬ ਅਤੇ ਕਿਸਾਨ ਪੱਖੀ ਫ਼ੈਸਲੇ ਲੈਣ ਦੀ ਅਪੀਲ ਕੀਤੀ ਹੈ  ।
    ਇਸ ਮੌਕੇ ਹੋਰਨਾਂ ਤੋਂ ਬਿਨਾਂ  ਤਲਵਿੰਦਰ ਸਿੰਘ ਗੱਗੋ ਸੂਬਾ ਮੀਤ ਪ੍ਰਧਾਨ  , ਰੇਸ਼ਮ ਸਿੰਘ ਬਡਾਲੀ ਜ਼ਿਲ੍ਹਾ ਪ੍ਰਧਾਨ  , ਧਰਮਿੰਦਰ ਸਿੰਘ ਭੂਰੜੇ ਜਿਲਾ ਜਨ: ਸਕੱਤਰ ਰੋਪੜ, ਸ਼ੇਰ ਸਿੰਘ ਕੋਟਲੀ
    ਜ਼ਿਲ੍ਹਾ ਪ੍ਰਧਾਨ  , ਹਰਮਿੰਦਰ ਸਿੰਘ ਸੱਲੋਮਾਜਰਾ ਬਲਾਕ ਪ੍ਰਧਾਨ ਚਮਕੌਰ ਸਾਹਿਬ , ਇਕਬਾਲ ਸਿੰਘ ਚਮਕੌਰ ਸਾਹਿਬ ਜਨਰਲ ਸਕੱਤਰ  ਅਮਰਜੀਤ ਸਿੰਘ ਕਕਰਾਲੀ ਬਲਾਕ ਮੋਰਿੰਡਾ, ਜਥੇਦਾਰ ਨਿਰੰਜਣ ਸਿੰਘ ਕਜੌਲੀ  ਅਤੇ ਹੋਰ ਯੂਨੀਅਨ ਅਹੁਦੇਦਾਰ ਵੀ ਹਾਜ਼ਰ ਸਨ  ।

    LEAVE A REPLY