ਅੰਮ੍ਰਿਤਸਰ, 9 ਮਈ (ਰਾਕੇਸ਼ ਅੱਤਰੀ )-
ਪੰਜਾਬ ਪੁਲੀਸ ਵਿੱਚ ਬਤੌਰ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਮੁਨਸ਼ੀ ਦੀਆਂ ਸੇਵਾਵਾਂ ਨਿਭਾਅ ਰਹੇ ਲਵਪ੍ਰੀਤ ਸਿੰਘ ਨੂੰ ਅੱਜ ਥਾਣਾ ਛੇਹਰਟਾ ਦਾ ਮੁੱਖ ਮੁਨਸ਼ੀ ਨਿਯੁਕਤ ਕੀਤਾ ਗਿਆ ਹੈ।ਪੰਜਾਬ ਪੁਲੀਸ ਵਿੱਚ ਪਿਛਲੇ ਕਾਫੀ ਸਮੇਂ ਤੋਂ ਤਾਇਨਾਤ ਲਵਪ੍ਰੀਤ ਸਿੰਘ ਆਪਣੀਆਂ ਬੇਮਿਸਾਲ ਸੇਵਾਵਾ ਨਿਭਾਅ ਕੇ ਪੰਜਾਬ ਪੁਲੀਸ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕਰ ਰਹੇ ਹਨ। ਬੇਦਾਗ ਅਤੇ ਇਮਾਨਦਾਰੀ ਦੀ ਮੂਰਤ ਲਵਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੋਇਆ ਜਦੋਂ ਦਾ ਪੰਜਾਬ ਪੁਲੀਸ ‘ਚ ਭਰਤੀ ਹੋਇਆ ਹੈ, ਉਹ ਹਮੇਸ਼ਾਂ ਗ਼ਰੀਬ ਗੁਰਬੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਜਿਸ ਸਦਕਾ ਅੱਜ ਉਹ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੋਏ ਹਨ। ਲਵਪ੍ਰੀਤ ਸਿੰਘ ਦੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੋਣ ‘ਤੇ ਥਾਣਾ ਛੇਹਰਟਾ ਦੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਲਵਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਥਾਣੇ ਛਹਾਟਾ ਦੇ ਐਸ ਐਚ ਓ ਇੰਸਪੈਕਟਰ ਗੁਰਵਿੰਦਰ ਸਿੰਘ ਇਮਾਨਦਾਰ ਬੇਦਾਗ ਅਫਸਰ ਹਨ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਮੈਨੂੰ ਇਮਾਨਦਾਰ ਅਫਸਰ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ। ਅੱਗੇ ਉਨ੍ਹਾਂ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ