ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਟੱਕਰ, ਦੋ ਮੌਤਾਂ 30 ਜ਼ਖ਼ਮੀ

    0
    75

    • Google+

    ਕੁਰਾਲੀ/9 ਮਈ/ਬਿਊਰੋ:

    ਦੇਰ ਰਾਤ ਕੁਰਾਲੀ ਵਿਖੇ ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਦੋਵੇਂ ਬੱਸਾਂ ‘ਚ ਬੈਠੀਆਂ ਲੱਗਭਗ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ।ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 12 ਵਜੇ ਕੁਰਾਲੀ ਫਲਾਈਓਵਰ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਗਲਤ ਡਰਾਈਵਿੰਗ ਕਾਰਨ ਇਹ ਹਾਦਸਾ ਵਾਪਰਿਆ ਹੈ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਬੱਸਾਂ ਦੇ ਪਰਖੱਚੇ ਉੱਡ ਗਏ। ਫਿਲਹਾਲ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।

    LEAVE A REPLY