ਸਾਬਕਾ ਫ਼ੌਜੀ ਤੋਂ ਏਟੀਐਮ ਖੋਹ ਕੇ ਭੱਜਣ ਵਾਲੇ ਤਿੰਨ ਮੁਲਜ਼ਮਾਂ ‘ਚੋਂ ਇੱਕ ਪੁਲੀਸ ਅੜਿੱਕੇ ਚੜ੍ਹਿਆ

    0
    67

    • Google+

    ਕਾਰ ਛੱਡ ਮੁਲਜ਼ਮ ਨੇੜਲੇ ਜੰਗਲਾਂ ‘ਚ ਫਰਾਰ ਹੋਏ, ਪੁਲੀਸ ਦੋਸ਼ੀਆਂ ਦੀ ਭਾਲ ‘ਚ ਜੁਟੀ

    ਤਲਵਾੜਾ, 12 ਮਈ, ਰਮੇਸ਼

    ਸਥਾਨਕ ਮੇਨ ਬਜ਼ਾਰ ‘ਚ ਨਿੱਜੀ ਬੈਂਕ ਦੇ ਏਟੀਐਮ ਮਸ਼ੀਨ ‘ਚੋਂ ਪੈਸੇ ਕਢਵਾਉਣ ਪਹੁੰਚੇ ਸਾਬਕਾ ਫ਼ੌਜੀ ਤੋਂ ਏਟੀਐਮ ਖੋਹ ਕੇ ਤਿੰਨ ਵਿਅਕਤੀ ਫਰਾਰ ਹੋ ਗਏ। ਤਲਵਾੜਾ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਦੋ ਮੁਲਜ਼ਮਾਂ ਦੀ ਫੜਨ ਲਈ ਛਾਪੇਮਾਰੀ ਜਾਰੀ ਹੈ।

    ਥਾਣਾ ਤਲਵਾੜਾ ਕੋਲ਼ ਦਰਜ ਕਰਵਾਈ ਸ਼ਿਕਾਇਤ ‘ਚ ਪਿੰਡ ਹੰਦਵਾਲ ਦੇ ਸਾਬਕਾ ਫ਼ੌਜੀ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਅੱਜ ਸਵੇਰ ਵਕਤ ਕਰੀਬ ਸਾਢੇ ਨੌ ਵਜੇ ਮੇਨ ਬਜ਼ਾਰ ਸਥਿਤ ਐਚਡੀਐਫਸੀ ਬੈਂਕ ਦੀ ਏਟੀਐਮ ਮਸ਼ੀਨ ‘ਚੋਂ ਪੈਸ ਕਢਵਾਉਣ ਲਈ ਪਹੁੰਚਿਆ ਸੀ, ਏਟੀਐਮ ਕਾਰਡ ਮਸ਼ੀਨ ‘ਚ ਪਾ ਕੇ ਪਾਸਵਰਡ ਪਾ ਰਿਹਾ ਸੀ, ਕਿ ਨਿਗ੍ਹਾ ਕਮਜ਼ੋਰ ਹੋਣ ਕਾਰਨ ਗਲ਼ਤ ਲਿਖਿਆ ਜਾ ਰਿਹਾ ਸੀ, ਪਰ ਇੰਨ੍ਹੇ ਨੂੰ ਬਾਹਰੋਂ ਆਏ ਦੋ ਅਣਪਛਾਤੇ ਨੌਜਵਾਨ ਕਹਿਣ ਲੱਗੇ ਕਿ ਜੇਕਰ ਪੈਸੇ ਨਹੀਂ ਨਿਕਲ ਰਹੇ ਤਾਂ ਉਹ ਉਸਦੀ ਮਦਦ ਕਰ ਦੇਣ। ਜਦੋਂ ਉਨ੍ਹਾਂ ਤੋਂ ਮਦਦ ਲੈਣ ਤੋਂ ਮਨ੍ਹਾ ਕਰ ਦਿੱਤਾ, ਤਾਂ ਉਹ ਮੇਰੇ ਤੋਂ ਜ਼ਬਰੀ ਏਟੀਐਮ ਕਾਰਡ ਖੋਹ ਕੇ ਭੱਜਣ ਲੱਗੇ, ਅਤੇ ਨੱਠਣ ਲੱਗਿਆਂ ਉਨ੍ਹਾਂ ‘ਚੋਂ ਇੱਕ ਨੇ ਮੇਰੀ ਲੱਤ ‘ਚ ਲੋਹੇ ਦੀ ਰਾਡ ਮਾਰਕੇ ਜ਼ਖ਼ਮੀ ਕਰ ਦਿੱਤਾ। ਦੋਵੇਂ ਦੋਸ਼ੀ ਦਿੱਲੀ ਨੰਬਰੀ ਸਵਿਫਟ ਕਾਰ ‘ਚ ਬੈਠੇ ਆਪਣੇ ਤੀਜੇ ਸਾਥੀ ਨਾਲ ਸਵਾਰ ਹੋ ਕੇ ਸਬਜ਼ੀ ਮੰਡੀ ਵੱਲ ਭੱਜ ਗਏ। ਪਰ ਸਬਜ਼ੀ ਮੰਡੀ ‘ਚ ਉਨ੍ਹਾਂ ਦੀ ਕਾਰ ਪੰਕਚਰ ਹੋ ਗਈ, ਅਤੇ ਤਿੰਨੋਂ ਮੁਲਜ਼ਮ ਨੇੜੇ ਪੈਂਦੇ ਸਾਂਡਪੁਰ ਦੇ ਜੰਗਲ ਵੱਲ ਦੌੜ ਗਏ।  ਘਟਨਾਂ ਦੀ ਸੂਚਨਾ ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੂੰ ਮਿਲਣ ਉਪਰੰਤ, ਉਨ੍ਹਾਂ ਪੁਲੀਸ ਦੀਆਂ ਟੀਮਾਂ ਜੰਗਲ ‘ਚ ਭੇਜ ਦਿੱਤੀਆਂ, ਜਿੱਥੋਂ ਗਿਰੋਹ ਦੇ ਇੱਕ ਮੈਂਬਰ ਨੂੰ ਪੁਲੀਸ ਨੇ ਕਾਬੂ ਕਰ ਲਿਆ। ਫਡ਼ੇ ਗਏ ਵਿਅਕਤੀ ਪਛਾਣ ਜੋਗਿੰਦਰ ਪੁੱਤਰ ਜਗਦੀਸ਼ ਵਾਸੀ ਭੋਖੜਾ ਜ਼ਿਲ੍ਹਾ ਰੋਹਤਕ ਹਰਿਆਣਾ ਵਜੋਂ ਹੋਈ ਹੈ। ਜਦਕਿ ਮਾਮਲੇ ‘ਚ ਸ਼ਾਮਲ ਸੰਦੀਪ ਕੁਮਾਰ ਤੇ ਰਿੰਕੂ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ। ਤਲਵਾੜਾ ਪੁਲੀਸ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

    LEAVE A REPLY