ਦੀਨਾਨਗਰ ਵਿੱਚ NRI ਦਾ ਬੇਰਹਿਮੀ ਨਾਲ ਕਤਲ

0
78

  • Google+

ਗੁਰਦਾਸਪੁਰ/16 ਮਈ/ ਬਿਊਰੋ
ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿੱਚ ਇੱਕ ਐਨਆਰਆਈ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ। ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਸ ਤੋਂ ਕੁਝ ਦੂਰੀ ‘ਤੇ ਐਨਆਰਆਈ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਆਈਪੀਸੀ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਘਟਨਾ ਦੀਨਾਨਗਰ ਦੇ ਪਿੰਡ ਕਲੀਜਪੁਰ ਦੀ ਦੱਸੀ ਜਾ ਰਹੀ ਹੈ। ਕਰਨਵੀਰ ਸਿੰਘ ਕਾਫੀ ਸਮੇਂ ਤੋਂ ਇਟਲੀ ਰਹਿ ਰਿਹਾ ਸੀ। ਪਰਿਵਾਰ ਨੂੰ ਮਿਲਣ ਆਇਆ ਸੀ ਅਤੇ ਅਗਲੇ ਹਫਤੇ ਉਸ ਦੀ ਵਾਪਸੀ ਦੀ ਟਿਕਟ ਵੀ ਬੁੱਕ ਸੀ। ਪਰ ਅੱਜ ਸੋਮਵਾਰ ਨੂੰ ਇਹ ਘਟਨਾ ਵਾਪਰ ਗਈ।ਕਰਨਵੀਰ ਦੀ ਲਾਸ਼ ਸੜਕ ਕਿਨਾਰੇ ਪਈ ਮਿਲੀ। ਘਟਨਾ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਹੈ। ਪੁਲਿਸ ਵੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਪੁਲਿਸ ਅਜੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਕਿ ਇਹ ਸਪੱਸ਼ਟ ਹੋ ਸਕੇ ਕਿ ਇਹ ਸੜਕ ਹਾਦਸਾ ਸੀ ਜਾਂ ਐਨਆਰਆਈ ਦਾ ਕਤਲ ਕੀਤਾ ਗਿਆ ਸੀ।

LEAVE A REPLY