ਮਿਡ ਡੇ ਮੀਲ ਦੀ ਕੁਕਿੰਗ ਕਾਸਟ ਵਧੀ ਮਹਿੰਗਾਈ ਕਾਰਨ ਦੁੱਗਣੀ ਕੀਤੀ ਜਾਵੇ…… ਤਰਸੇਮ,ਰਿਸ਼ੀ

0
87

  • Google+

ਜਲੰਧਰ (ਰਾਜੀਵ ਭਾਸਕਰ) 16 ਮਈ
  • Google+
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਨੋਟ ਜਾਰੀ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਦੁਪਹਿਰ ਦੇ ਮਿਡ ਡੇ ਮੀਲ ਕੁਕਿੰਗ ਕਾਸਟ (ਖਾਣਾ ਬਣਾਉਣ ਦਾ ਖਰਚ) ਨੂੰ ਮਹਿੰਗਾਈ ਦੇ ਵਧਣ ਕਾਰਨ ਦੁੱਗਣਾ ਕਰਨ ਦੀ ਪੁਰਜ਼ੋਰ ਮੰਗ ਕੀਤੀ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਆਖਿਆ ਦੇਸ਼ ਅੰਦਰ ਬੇਤਹਾਸ਼ਾ ਮਹਿੰਗਾਈ ਵਧਣ ਨਾਲ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਦੁੱਗਣੇ ਹੋ ਗਏ ਹਨ।ਇਸ ਨਾਲ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਦੀ ਲਾਗਤ ਵੀ ਲਗਭਗ ਦੁੱਗਣੀ ਹੋ ਗਈ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀਆਂ ਜੇਬ੍ਹਾਂ ਵਿਚੋਂ ਪੈਸੇ ਪਾ ਕੇ ਬੱਚਿਆਂ ਲਈ ਖਾਣਾ ਤਿਆਰ ਕਰਵਾ ਰਹੇ ਹਨ।ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਜੁਲਾਈ 2020 ਤੋਂ ਬਾਅਦ ਵਿੱਚ ਖਾਣਾ ਬਣਾਉਣ ਲਈ ਕੁਕਿੰਗ ਕਾਸਟ ਦੀ ਦਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਸਮੇਂ ਅੱਤ ਦੀ ਮਹਿੰਗਾਈ ਵਧਣ ਤੇ ਵੀ ਸਰਕਾਰ ਵਲੋਂ ਕੁਕਿੰਗ ਕਾਸਟ ਦੀ ਰਾਸ਼ੀ ਵਿੱਚ ਕੋਈ ਵਾਧਾ ਨਾ ਕਰਨਾ ਮੰਦਭਾਗਾ ਹੈ।ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਪਵਨ ਮਸੀਹ, ਪ੍ਰੈੱਸ ਸਕੱਤਰ ਸਕੱਤਰ ਦਿਲਬਾਗ ਸਿੰਘ,ਵਿੱਤ ਸਕੱਤਰ ਰਵੀ ਕੁਮਾਰ ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ, ਜਸਵੰਤ ਸਿੰਘ,ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ,ਸੁਖਦੇਵ ਸਿੰਘ, ਕਪਿਲ ਕਵਾਤਰਾ, ਰਵਿੰਦਰ ਕੁਮਾਰ,ਰਾਮਪਾਲ,ਨਰੇਸ਼ ਕੁਮਾਰ ਪਾਲ,ਮਥਰੇਸ਼ ਕੁਮਾਰ,ਸੰਜੀਵ ਸ਼ਰਮਾ,ਨਰਿੰਦਰ ਕੁਮਾਰ, ਸੰਦੀਪ ਸੰਧੂ,ਵਿਨੋਦ ਕੁਮਾਰ,ਸ਼ੇਖਰ ਚੰਦ,ਇੰਦਰਜੀਤ ਸਿੰਘ,ਸਤੀਸ਼ ਕੁਮਾਰ,ਸੰਜੀਵ ਭਾਰਦਵਾਜ,ਮੈਡਮ ਸਤੀਸ਼ ਕੁਮਾਰੀ, ਮਨਿੰਦਰ ਕੌਰ,ਸੀਮਾ ਵਿੱਜ,ਨਿਰਮਲ ਕੌਰ, ਸੰਤੋਸ਼ ਬੰਗੜ,ਪਰਮਜੀਤ ਕੌਰ,ਡਿੰਪਲ ਸ਼ਰਮਾ, ਮਨਸਿਮਰਤ ਕੌਰ,ਅੰਜਲਾ ਸ਼ਰਮਾ, ਰੇਖਾ ਰਾਜਪੂਤ ਅਤੇ ਹੋਰ ਅਧਿਆਪਕ ਹਾਜ਼ਰ ਸਨ।

LEAVE A REPLY